ਬਰੰਮਪਟਨ ‘ਚ ਮੰਦਿਰ ਦੀ ਪ੍ਰਧਾਨ ਦਾ ਗੋਲੀ ਮਾਰ ਕੇ ਕਤਲ
ਦਾ ਐਡੀਟਰ ਬਿਊਰੋ,ਬਰੰਮਪਟਨ-ਕੈਨੇਡਾ ਦੀ ਧਰਤੀ ‘ਤੇ ਸਰੀ ਤੇ ਵੈਨਕੁਵਰ ਤੋਂ ਬਾਅਦ ਪੰਜਾਬੀਆਂ ਦੇ ਗੜ ਮੰਨੇ ਜਾਣ ਵਾਲੇ ਸ਼ਹਿਰ ਬਰੰਮਪਟਨ ਵਿਖੇ ਦੇਰ ਰਾਤ ਪੰਡਿਤ ਅਭੇ ਦੇਵ ਸ਼ਾਸ਼ਤਰੀ ਦੀ ਪਤਨੀ ਦੀ 13 ਅਗਸਤ ਸ਼ਾਮ 6 ਵਜੇ ਦੇ ਲੱਗਭੱਗ (ਇੰਡੀਆ ਦੇ 14 ਅਗਸਤ ਤੜਕਸਾਰ) ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਦੱਸਿਆ ਜਾਂਦਾ ਹੈ ਕਿ ਮ੍ਰਿਤਕ ਬਰੰਮਪਟਨ ਦੇ ਇਕ ਹਿੰਦੂ ਮੰਦਿਰ ਦੀ ਪ੍ਰਧਾਨ ਸੀ, ਇਹ ਗੋਲੀ ਉਨਾਂ ਨੂੰ ਘਰ ਦੇ ਗੈਰਾਜ ਵਿਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮਾਰੀ ਗਈ। ਕੈਨੇਡੀਅਨ ਮੀਡੀਆ ਰਿਪੋਰਟ ਮੁਤਾਬਿਕ ਮ੍ਰਿਤਕ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ। ਪੁਲਿਸ ਨੇ ਬਰੰਮਪਟਨ ਦੇ ਉਸ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ,ਜਿੱਥੇ ਇਹ ਘਟਨਾ ਵਾਪਰੀ ਹੈ। ‘ਦਾ ਐਡੀਟਰ’ ਨੂੰ ਮਿਲੀ ਮੌਕੇ ਦੀ ਵੀਡੀਓ ਮੁਤਾਬਿਕ ਵਾਰਦਾਤ ਵਾਲੀ ਥਾਂ ‘ਤੇ ਕੈਨੇਡੀਅਨ ਪੁਲਿਸ ਦੀਆਂ ਕਈ ਗੱਡੀਆਂ ਮੌਜੂਦ ਹਨ ਤੇ ਕੁਝ ਪੁਲਿਸ ਵਾਲੇ ਉਸ ਗੈਰੇਜ ਦੇ ਕੋਲ ਖੜੇ ਨਜਰ ਆ ਰਹੇ ਹਨ ਜਿੱਥੇ ਇਹ ਘਟਨਾ ਵਾਪਰੀ ਹੈ। ਇਸ ਘਟਨਾ ਕਾਰਨ ਸ਼ਹਿਰ ਵਿਚ ਦਹਿਸ਼ਤਦਾ ਮਾਹੌਲ ਬਣਿਆ ਹੋਇਆ ਹੈ ਤੇ ਹਿੰਦੂ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ।