ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——– ਪੰਜਾਬ ‘ਚ ਧੁੰਦ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਦੌਰ ਜਾਰੀ ਹੈ। ਅਜਿਹੇ ‘ਚ ਅੱਜ ਹੁਸ਼ਿਆਰਪੁਰ ਦਾ ਤਾਪਮਾਨ ਵੀ ਮਾਈਨਸ ‘ਚ ਦਰਜ ਕੀਤਾ ਗਿਆ। ਅਜਿਹੇ ‘ਚ ਅੱਜ ਹੁਸ਼ਿਆਰਪੁਰ ਚਿੰਤਪੁਰਨੀ ਰੋਡ ‘ਤੇ ਚੌਹਾਲ ‘ਚ ਸਾਬਕਾ ਬਾਗਬਾਨੀ ਅਧਿਕਾਰੀ ਗੁਰਵਿੰਦਰ ਸਿੰਘ (ਡਿੱਕੀ ਬਾਜਵਾ) ਦੇ ਫਾਰਮ ਹਾਊਸ ‘ਤੇ ਲੱਗੇ ਤਾਪਮਾਨ ਰੀਡ ਕਰਨ ਵਾਲੇ ਮੀਟਰ ‘ਤੇ ਹੁਸ਼ਿਆਰਪੁਰ ਦਾ ਤਾਪਮਾਨ ਮਾਈਨਸ ‘ਚ ਦਰਜ ਕੀਤਾ ਗਿਆ।
ਇਸ ਤੋਂ ਬਿਨਾ ਪੰਜਾਬ ‘ਚ ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ। ਸੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਲੋਕਾਂ ਨੂੰ ਫਿਲਹਾਲ ਰਾਹਤ ਨਹੀਂ ਮਿਲੇਗੀ।