ਦਾ ਐਡੀਟਰ ਨਿਊਜ਼, ਜਗਰਾਉਂ —- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਂਉਕੇ ਦੇ ਮਾਮਲੇ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਦੀ ਅਗਵਾਈ ‘ਚ ਜਥੇਦਾਰ ਕਾਉਂਕੇ ਦੀ ਧਰਮਪਤਨੀ ਮਾਤਾ ਗੁਰਮੇਲ ਕੌਰ ਤੇ ਸਪੁੱਤਰ ਹਰੀ ਸਿੰਘ ਕਾਉਂਕੇ ਨੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਲਈ ਇਕ ਦਰਖਾਸਤ ਥਾਣਾ ਸਦਰ ਦੇ ਐਸਐਚਓ ਨੂੰ ਦਿੱਤੀ ਹੈ।
ਵਫਦ ਅਤੇ ਪਰਿਵਾਰ ਵੱਲੋਂ ਜਥੇਦਾਰ ਕਾਉਂਕੇ ਨੂੰ ਘਰੋਂ ਚੁੱਕ ਕੇ ਪੁਲਿਸ ਤਸ਼ੱਦਦ ਕਰਨ ਅਤੇ ਕਤਲ ਕਰਕੇ ਉਨ੍ਹਾਂ ਦੀ ਲਾਸ਼ ਨੂੰ ਦਰਿਆ ‘ਚ ਸੁੱਟਣ ਦੇ ਗੰਭੀਰ ਦੋਸ਼ ਲਗਾਉਂਦਿਆਂ ਇਸ ਦੇ ਲਈ ਜ਼ਿੰਮੇਵਾਰ ਦੋ ਸਾਬਕਾ ਡੀਜੀਪੀ, ਮੌਜੂਦਾ ਆਈਜੀ, ਕਈ ਐਸਐਸਪੀ ਸਮੇਤ 16 ਪੁਲਿਸ ਵਾਲਿਆਂ ਨੇ ਨਾਮ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਵਕੀਲਾਂ ਦੇੇ ਵਫ਼ਦ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ‘ਚ ਤਨਦੇਹੀ ਨਾਲ ਕਾਰਵਾਈ ਕਰਵਾਉਣ ਲਈ ਹਰ ਤਰ੍ਹਾਂ ਦੀ ਲੜਾਈ ਲੜੇਗੀ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਅਮਰਜੀਤ ਸਿੰਘ ਚਾਲਵਾ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਮੈਂਬਰ ਜਗਜੀਤ ਸਿੰਘ ਤਲਵੰਡੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਥੇਦਾਰ ਗੁਰਦੇਵ ਸਿੰਘ ਕਾਂਉਕੇੇ ਦੇ ਖਿਲਾਫ ਜਿੰਨੇ ਵੀ ਮਾਮਲੇ ਦਰਜ ਸਨ ਦੀ ਸਟੇਟਸ ਰਿਪੋਰਟ ਮੰਗੀ ਹੈ।