ਦਾ ਐਡੀਟਰ ਨਿਊਜ਼, ਗੜ੍ਹਸ਼ੰਕਰ ——– ਮਰਹੂਮ ਦਲਿਤ ਸਰਪੰਚ ਸੰਦੀਪ ਕੁਮਾਰ ਚੀਨਾ ਦੇ ਕਤਲ ਦੇ ਮੁੱਦੇ ਤੇ ਬਸਪਾ ਵਫ਼ਦ ਅੱਜ 9ਜਨਵਰੀ ਨੂੰ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਡੀਜੀਪੀ ਨੂੰ ਮਿਲੇਗਾ ਜਿਸ ਵਿੱਚ ਬਸਪਾ ਵਿਧਾਇਕ ਡਾਕਟਰ ਨਛੱਤਰ ਪਾਲ ਅਤੇ ਸੂਬਾ ਜਨਰਲ ਸਕੱਤਰ ਸ਼੍ਰੀ ਗੁਰਲਾਲ ਸੈਲਾ ਜੀ ਸ਼ਾਮਿਲ ਰਹਿਣਗੇ।
ਗੁਰਲਾਲ ਸੈਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਪੰਚ ਸੰਦੀਪ ਚੀਨਾ ਦਾ ਕਤਲ ਚਾਰ ਜਨਵਰੀ ਨੂੰ ਹੋਇਆ ਅੱਜ ਤੱਕ ਵੀ ਦੋਸ਼ੀ ਗ੍ਰਿਫਤਾਰ ਨਹੀਂ ਹੋਏ। ਸਰਕਾਰੀ ਤੰਤਰ ਦੀ ਢਿੱਲ ਮੱਠ ਨੂੰ ਲੈਕੇ ਪੰਜਾਬ ਦੇ ਦਲਿਤ ਸਮਾਜ ਵਿੱਚ ਭਾਰੀ ਰੋਸ ਹੈ, ਇਹ ਰੋਸ ਕਿਸੇ ਵੇਲੇ ਵੀ ਜਵਾਲਾਮੁਖੀ ਦਾ ਰੂਪ ਲੈ ਸਕਦਾ ਹੈ।

ਸੈਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬੀਤੇ ਕੱਲ 8 ਜਨਵਰੀ ਨੂੰ ਪੰਜਾਬ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ ਗੰਭੀਰਤਾ ਨਾਲ ਹੋਈ ਜਿਸ ਵਿੱਚ ਸੂਬੇ ਦੇ ਕੇਂਦਰੀ ਕੁਆਡੀਨੇਟਰ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ, ਜਿਨਾਂ ਨੂੰ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਵਿਸ਼ੇਸ਼ ਹਦਾਇਤਾਂ ਦੇਕੇ ਭੇਜਿਆ ਸੀ।
ਸੈਲਾ ਨੇ ਜਾਣਕਾਰੀ ਦਿੰਦੇ ਇਹ ਵੀ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਉੱਤਰਾਧਿਕਾਰੀ ਮੌਜੂਦਾ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ਵੀ ਕੱਲ ਐਕਸ (ਟਵੀਟ) ਤੇ ਪੋਸਟ ਪਾਕੇ ਇਸ ਮੁੱਦੇ ਨੂੰ ਦੇਸ਼ ਪੱਧਰੀ ਉਭਾਰਿਆ ਸੀ ਤਾਂ ਜੋ ਮਰਹੂਮ ਸਰਪੰਚ ਸੰਦੀਪ ਚੀਨਾ ਨੂੰ ਇਨਸਾਫ ਮਿਲ ਸਕੇ।