ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ Times Now ਦੀ ਪੱਤਰਕਾਰ ਭਾਵਨਾ ਕਿਸ਼ੋਰ ‘ਤੇ ਦਰਜ ਪਰਚਾ ਰੱਦ ਕਰ ਦਿੱਤਾ ਗਿਆ ਹੈ। ਪੱਤਰਕਾਰ ਭਾਵਨਾ ਕਿਸ਼ੋਰ ‘ਤੇ ਦੋਸ਼ ਸਨ ਕਿ ਉਸ ਨੇ ਇੱਕ ਥ੍ਰੀ-ਵਹੀਲਰ ਚਾਲਕ ਖਿਲਾਫ ਕਿਸੇ ਗੱਲ ਨੂੰ ਲੈ ਕੇ ਜਾਤੀ ਸੂਚਕ ਸ਼ਬਦ ਵਰਤੇ ਗਏ ਸਨ।
ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ‘ਤੇ ਸੁਣਵਾਈ ਕਰਦਿਆਂ ਉਸ ਨੂੰ ਰਾਹਤ ਦਿੰਦਿਆਂ ਉਸ ਖਿਲਾਫ ਪਰਚਾ ਰੱਦ ਕਰ ਦਿੱਤਾ ਹੈ।

ਇੱਥੇ ਇਹ ਗੱਲ ਦੱਸਣਯੋਗ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਆਪਣੀ ਪੰਜਾਬ ‘ਚ ਆਪਣੀ ਲੁਧਿਆਣਾ ਫੇਰੀ ‘ਤੇ ਆਏ ਸਨ ਤਾਂ ਉਸ ਸਮੇਂ ਭਾਵਨਾ ਕਿਸ਼ੋਰ ਵੀ ਕਵਰੇਜ ਲਈ ਆਈ ਸੀ, ਇਸ ਦੌਰਾਨ ਹੀ ਭਾਵਨਾ ਕਿਸ਼ੋਰ ‘ਤੇ ਜਾਤੀ ਸੂਚਕ ਸ਼ਬਦ ਵਰਤਣ ਦਾ ਪਰਚਾ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਇਹ ਗੱਲ ਵੀ ਦੱਸ ਦਈਏ ਕਿ ਭਾਵਨਾ ਕਿਸ਼ੋਰ ਉਹ ਪੱਤਰਕਾਰ ਹੈ ਜਿਸ ਨੇ ਅਰਵਿੰਦ ਕੇਜਰੀਵਾਲ ਦੀ ਕੋਠੀ ‘ਤੇ ਕਰੋੜਾਂ ਰੁਪਏ ਦੇ ਖਰਚ ਦਾ ਖੁਲਾਸਾ ਕੀਤਾ ਸੀ।