ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵਿਪਾਸਨਾ ਮੈਡੀਟੇਸ਼ਨ ਅੱਜ ਖਤਮ ਹੋ ਗਈ ਹੈ। ਕੇਜਰੀਵਾਲ 19 ਦਸੰਬਰ ਤੋਂ 30 ਦਸੰਬਰ ਤੱਕ ਹੁਸ਼ਿਆਰਪੁਰ ‘ਚ ਵਿਪਾਸਨਾ ਮੈਡੀਟੇਸ਼ਨ ‘ਤੇ ਸਨ। ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੁਸ਼ਿਆਰਪੁਰ ਦੇ ਵਿਪਾਸਨਾ ਮੈਡੀਟੇਸ਼ਨ ਸੈਂਟਰ ਤੋਂ ਰਵਾਨਾ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ। ਜਿਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਤੋਂ ਹੀ ਹੁਸ਼ਿਆਰਪੁਰ ਪਹੁੰਚੇ ਹੋਏ ਸਨ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੜਕ ਦੇ ਰਸਤੇ ਚੰਡੀਗੜ੍ਹ ਹੁੰਦੇ ਹੋਏ ਦਿੱਲੀ ਜਾਣਗੇ। ਧੁੰਦ ਜ਼ਿਆਦਾ ਹੋਣ ਦੇ ਕਾਰਨ ਕੇਜਰੀਵਾਲ ਹਵਾਈ ਰਸਤੇ ਰਾਹੀਂ ਦਿੱਲੀ ਨਹੀਂ ਜਾ ਸਕੇ। ਕੇਜਰੀਵਾਲ ਨੇ ਜਹਾਨਖੇਲਾ ਤੋਂ ਆਦਮਪੁਰ ਹਵਾਈ ਅੱਡੇ ਅਤੇ ਆਦਮਪੁਰ ਹਵਾਈ ਅੱਡੇ ਤੋਂ ਦਿੱਲੀ ਲਈ ਹਵਾਈ ਰਸਤੇ ਰਾਹੀਂ ਜਾਣਾ ਸੀ। ਉਨ੍ਹਾਂ ਦਾ ਹੈਲੀਕਾਪਟਰ ਅਜੇ ਵੀ ਜਹਾਨ ਖੇਲਾ ਖੜ੍ਹਾ ਹੈ।
ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਨੂੰ ਨਵੇਂ ਸਾਲ ‘ਚ 3 ਜਨਵਰੀ ਨੂੰ ਈ ਡੀ ਨੇ ਤੀਜੀ ਵਾਰ ਸੰਮਨ ਭੇਜ ਕੇ ਬੁਲਾਇਆ ਹੈ। ਇਸ ਤੋਂ ਪਹਿਲਾਂ ਵੀ ਈ ਡੀ ਨੇ ਦੋ ਵਾਰ ਕੇਜਰੀਵਾਲ ਨੂੰ ਸੰਮਨ ਭੇਜੇ ਸੀ। ਪਹਿਲੀ ਵਾਰ ਉਹ ਚੋਣ ਪ੍ਰਚਾਰ ਦਾ ਕਹਿ ਕੇ ਪੇਸ਼ ਨਹੀਂ ਹੋਏ ਸੀ ਅਤੇ ਦੂਜੀ ਵਾਰ ਉਹ ਵਿਪਾਸਨਾ ਮੈਡੀਟੇਸ਼ਨ ਦਾ ਹਵਾਲਾ ਦੇ ਕੇ ਪੇਸ਼ ਨਹੀਂ ਹੋਏ ਸੀ। ਹੁਣ ਦੇਖਣਾ ਹੋਵੇਗਾ ਕਿ ਕੇਜਰੀਵਾਲ ਤੀਜੀ ਵਾਰ ਸੰਮਨ ਭੇਜਣ ਤੋਂ ਬਾਅਦ ਪੇਸ਼ ਹੁੰਦੇ ਹਨ ਕਿ ਨਹੀਂ।