ਪੰਜ-ਆਬ ਲਾਈਨ ਪ੍ਰੋਡਿਊਸਰ ਐਸੋਸੀਏਸ਼ਨ ਦਾ ਦਰਸ਼ਨ ਔਲਖ ਨੂੰ ਥਾਪਿਆ ਪ੍ਰਧਾਨ
ਚੰਡੀਗੜ-ਅੱਜ ਪੰਜ-ਆਬ ਲਾਈਨ ਪ੍ਰੋਡਿਊਸਰ ਐਸੋਸੀਏਸ਼ਨ ਦੀ ਮੀਟਿੰਗ ਹੋਈ, ਜਿਸ ਨਿਯੁਕਤ ਕੀਤੀ ਗਈ ਜਨਰਲ ਬਾਡੀ ਤਹਿਤ ਲਾਲੀ ਗਿੱਲ ਨੂੰ ਚੇਅਰਮੈਨ , ਦਰਸ਼ਨ ਔਲ਼ਖ ਨੂੰ ਪ੍ਰਧਾਨ, ਜਰਨੈਲ ਸਿੰਘ ਨੂੰ ਉਪ ਪ੍ਰਧਾਨ, ਜਨਰਲ ਸਕੱਤਰ ਪ੍ਰਵੀਨ ਕੁਮਾਰ,ਕੈਸ਼ੀਅਰ ਅੰਤਰੀਕਸ਼, ਫਾਈਨਾਂਸ ਸਕੱਤਰ ਬਲਬੀਰ ਸਿੰਘ, ਐ.ਫਾਈਨਾਂਸ ਸਕੱਤਰ ਕਰਨ ਗਿੱਲ, ਸਪੈਸ਼ਲ ਸਕੱਤਰ ਸੁਰਿੰਦਰ ਚੌਧਰੀ, ਪ੍ਰੈਸ ਸਕੱਤਰ ਅੰਮ੍ਰਿਤਪਾਲ ਸਿੰਘ,ਐਗਜੈਕਟਿਵ ਮੈਂਬਰ ਕੁਲਬੀਰ ਸਿੰਘ, ਦਵਿੰਦਰ ਸਿੰਘ, ਬੰਟੂ ਖੰਨਾ, ਸਵਰਨ ਸਿੰਘ,ਉਂਕਾਰ ਸਿੰਘ, ਸਿਮਰ ਨੂੰ ਚੁਣਿਆ ਗਿਆ।
ਇਸ ਮੀਟਿੰਗ ‘ਚ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਨਾਂ ‘ਚ ਪ੍ਰਮੁੱਖ ਤੌਰ ‘ਤੇ ਸਰਕਾਰੀ ਪਰਮੀਸ਼ਨ ਵਾਸਤੇ ਸਿੰਗਲ ਵਿੰਡੋ ਲਾਗੂ ਕਰਨ ਦੀ ਮੰਗ, ਨਾਰਥ ਇੰਡੀਆ ਵਿਚ ਸ਼ੂਟਿੰਗ ਕਰਨ ਵਾਲ਼ਿਆਂ ਨੂੰ ਐਸੋਸੀਏਸ਼ਨ ਦਾ ਰਜਿਸਟਰਡ ਲਾਈਨ ਪ੍ਰੋਡੂਸਰ ਲਾਜ਼ਮੀ ਲੈਣਾ ਪਵੇਗਾ। ਮੀਟਿੰਗ ‘ਚ ਇਹ ਵੀ ਫੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਦਾ ਮੈਂਬਰ ਬਣਨ ਵਾਲੇ ਹਰ ਵਿਅਕਤੀ ਦੀ ਇੰਸ਼ੋਰੈਂਸ ਵੀ ਕੀਤੀ ਜਾਵੇਗੀ। ਉਪਰੋਕਤ ਤੋਂ ਇਲਾਵਾ ਸ਼ੂਟਿੰਗ ਵਿਚ ਆਉਣ ਵਾਲ਼ੀਆਂ ਵੱਖ-ਵੱਖ ਮੁਸ਼ਕਿਲਾਂ ‘ਤੇ ਵੀ ਵਿਚਾਰ ਕੀਤਾ ਗਿਆ। ਇਸ ਮੀਟਿੰਗ ‘ਚ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਪ੍ਰਮੁੱਖ ਲਾਈਨ ਪ੍ਰੋਡੂਸਰਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ।