ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——- ਐਸ.ਐਸ.ਪੀ ਹੁਸਿਆਰਪੁਰ ਸਲੇਂਦਰ ਲਾਂਬਾ ਵਲੋਂ ਐਸ.ਐਚ.ਓ ਗੜ੍ਹਦੀਵਾਲਾ ਮਲਕੀਅਤ ਸਿੰਘ ਨੂੰ ਰਿਸ਼ਵਤ ਮੰਗਣ ਦੇ ਮਾਮਲੇ ‘ਚ ਲਾਈਨ ਹਾਜ਼ਰ ਕੀਤਾ ਗਿਆ ਹੈ। ਇਸ ਸੰਬੰਧੀ ਡੀ ਐਸ ਪੀ ਟਾਂਡਾ ਕੁਲਵੰਤ ਸਿੰਘ ਨੇ ਦੱਸਿਆ ਕਿ ਐਸ.ਐਚ.ਓ ਨੇ ਬਿਨਾਂ ਤਸਦੀਕ ਕੀਤਿਆਂ ਚੋਰੀ ਹੋਈਆਂ ਬੈਟਰੀਆਂ ਦਾ ਮਾਮਲਾ ਦਰਜ ਕਰ ਲਿਆ ਸੀ।
ਇਹ ਘਟਨਾ ਵੀ ਕਰੀਬ ਦੋ ਮਹੀਨੇ ਪਹਿਲਾਂ ਦੀ ਦੱਸੀ ਜਾ ਰਹੀ ਹੈ। ਇਸ ਸੰਬੰਧੀ ਰੌਲਾ ਤਾਂ ਇਸ ਗੱਲ ਦਾ ਵੀ ਪਿਆ ਹੋਇਆ ਹੈ ਕਿ ਪਰਚਾ ਦਰਜ ਦੇ ਬਦਲੇ ਐਸ.ਐਚ.ਓ ਨੇ 50,000 ਰੁਪਏ ਕਥਿਤ ਰਿਸ਼ਵਤ ਦੇ ਲਏ ਹਨ। ਹਾਲਾਂਕਿ ਇਹ ਗੱਲ ਅਜੇ ਤੱਕ ਤਸਦੀਕ ਨਹੀਂ ਹੋਈ ਹੈ, ਡੀ ਐਸ ਪੀ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ, ਜੇ ਇਸ ਮਾਮਲੇ ‘ਚ ਕੋਈ ਗੜਬੜੀ ਨਜ਼ਰ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।