ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——— ਰਾਘਵ ਚੱਢਾ ਦੀ ਮਾਫ਼ੀ ਤੋਂ ਬਾਅਦ ਰਾਜ ਸਭਾ ‘ਚ ਵਾਪਸੀ ਹੋ ਗਈ ਹੈ। ਭਾਜਪਾ ਦੇ ਸੰਸਦ ਮੈਂਬਰ ਜੀਵੀਐਲ ਨਰਸਿਮਹਾ ਰਾਓ ਨੇ ਸੋਮਵਾਰ ਨੂੰ ਚੇਅਰਮੈਨ ਦੇ ਸਾਹਮਣੇ ਰਾਘਵ ਚੱਢਾ ਦੀ ਵਾਪਸੀ ਲਈ ਪ੍ਰਸਤਾਵ ਪੇਸ਼ ਕੀਤਾ, ਜਿਸ ‘ਤੇ ਚੇਅਰਮੈਨ ਜਗਦੀਪ ਧਨਖੜ ਨੇ ‘ਆਪ’ ਸੰਸਦ ਰਾਘਵ ਚੱਢਾ ਦੀ ਮੁਅੱਤਲੀ ਰੱਦ ਕਰ ਦਿੱਤੀ।
My statement on the revocation of my suspension from Parliament today.
आपका बेटा आज से संसद में दोबारा आपकी सेवा में pic.twitter.com/869rRDBylj
— Raghav Chadha (@raghav_chadha) December 4, 2023

ਚੱਢਾ ਦੀ ਮੈਂਬਰਸ਼ਿਪ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਮੁਅੱਤਲ ਕੀਤੀ ਗਈ ਸੀ, ਭਾਜਪਾ ਦੇ ਸੰਸਦ ਮੈਂਬਰ ਜੀਵੀਐਲ ਨਰਸਿਮਹਾ ਰਾਓ ਦੁਆਰਾ ਪੇਸ਼ ਕੀਤੇ ਗਏ ਮਤੇ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਚੱਢਾ ਨੂੰ ਇਸ ਸਾਲ 11 ਅਗਸਤ ਨੂੰ ਉੱਚ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ‘ਆਪ’ ਨੇਤਾ ਦੀ ਮੁਅੱਤਲੀ ਦੇ ਮਾਮਲੇ ‘ਤੇ ਚਰਚਾ ਕਰਨ ਲਈ ਅੱਜ ਦੁਪਹਿਰ ਸੰਸਦ ‘ਚ ਰਾਜ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੀਟਿੰਗ ਹੋਈ ਸੀ।