ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਪੰਜਾਬ ਅਤੇ ਹਰਿਆਣਾ ਦੇ ਜਸਟਿਸ ਅਨੂਪ ਚਿਤਕਾਰਾ ਨੇ ਹੁਸ਼ਿਆਰਪੁਰ ਲੈਂਡ ਸਕੈਮ ‘ਚ ਹਾਲ ਹੀ ਵਿਚ ਜਿਹੜੇ 42 ਵਿਅਕਤੀਆਂ ਨੂੰ ਨਾਜਮਜਦ ਕੀਤਾ ਸੀ ਉਸ ‘ਚੋਂ ਸਾਬਕਾ ਐਸ ਡੀ ਐਮ ਆਨੰਦ ਸਾਗਰ ਸ਼ਰਮਾ ਦੇ ਬੇਹੱਦ ਕਰੀਬੀ ਅਜੇ ਕੁਮਾਰ ਨੂੰ ਅੰਤਰਿਮ ਰਾਹਤ ਦੇ ਦਿੱਤੀ ਹੈ, ਇਸ ਸੰਬੰਧੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਐਡਵੋਕੇਟ ਸੰਤਪਾਲ ਸਿੰਘ ਸਿੱਧੂ ਨੇ ਦੱਸਿਆ ਅਜੇ ਕੁਮਾਰ ਨੂੰ ਮਾਨਯੋਗ ਹਾਈਕੋਰਟ ਨੇ ਅੰਤਰਿਮ ਰਾਹਤ ਦੇ ਦਿੱਤੀ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਅਜੇ ਕੁਮਾਰ ਇਸ ਕਾਂਡ ਦੇ ਮੁੱਖ ਮੁਲਜ਼ਮ ਸਾਬਕਾ ਐਸ ਡੀ ਐਮ ਆਨੰਦ ਸਾਗਰ ਸ਼ਰਮਾ ਦਾ ਬੇਹੱਦ ਕਰੀਬੀ ਸੀ ਅਤੇ ਉਸ ਨੇ ਆਪਣੀ ਭਰਜਾਈ ਅੰਜੂ ਗੁਪਤਾ ਦੇ ਨਾਂਅ ‘ਤੇ ਇਸ ਕਾਂਡ ‘ਚ ਜ਼ਮੀਨ ਖਰੀਦੀ ਸੀ ਅਤੇ ਬਾਅਦ ‘ਚ ਅੰਜੂ ਗੁਪਤਾ ਦੇ ਅਕਾਊਂਟ ‘ਚੋਂ 1 ਕਰੋੜ 16 ਲੱਖ ਰੁਪਏ ਅਜੇ ਗੁਪਤਾ ਦੇ ਅਕਾਊਂਟ ‘ਚ ਟਰਾਂਸਫਰ ਹੋਏ ਸੀ।
ਲੈਂਡ ਸਕੈਮ ਮਾਮਲਾ: ਐਸ ਡੀ ਐਮ ਦੇ ਬੇਹੱਦ ਕਰੀਬੀ ਅਜੇ ਕੁਮਾਰ ਨੂੰ ਹਾਈਕੋਰਟ ਤੋਂ ਅੰਤਰਿਮ ਰਾਹਤ