ਦਾ ਐਡੀਟਰ ਨਿਊਜ਼, ਮੁਕੇਰੀਆਂ (ਹੁਸ਼ਿਆਰਪੁਰ) ——- ਗੰਨੇ ਦੀ ਕੀਮਤ ਦੇ ਵਾਧੇ ਲਈ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ‘ਤੇ ਵਿਰੋਧ ਕਰ ਰਹੇ ਕਿਸਾਨਾਂ ‘ਤੇ ਜਿੱਥੇ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਉਥੇ ਹੀ ਕਿਸਾਨਾਂ ਦੀਆਂ ਪੱਗਾਂ ਵੀ ਉਤਾਰ ਦਿੱਤੀਆਂ ਗਈਆਂ, ਮਾਮਲਾ ਉਦੋਂ ਵਿਗੜਿਆ ਜਦੋਂ ਧਰਨੇ ਤੋਂ ਮਹਿਜ 20-22 ਕਿਲੋਮੀਟਰ ਦੂਰ ਗੁਰਦਾਸਪੁਰ ਵਿਖੇ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀ ਐਮ ਭਗਵੰਤ ਮਾਨ ਵੱਲੋਂ ਗੰਨੇ ਦੀ ਕੀਮਤ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਤਾਂ ਕਿਸਾਨਾਂ ਨੇ ਪਹਿਲਾਂ ਤੋਂ ਇੱਕ ਸੜਕ ਨੂੰ ਬਲੋਕ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਕਿਸਾਨ ਜਦ ਦੂਜੀ ਸੜਕ ਨੂੰ ਬਲੋਕ ਕਰਨ ਲੱਗੇ ਤਾਂ ਪੁਲਿਸ ਨੇ ਕਿਸਾਨਾਂ ਜਿਨ੍ਹਾਂ ‘ਚ ਕਿਸਾਨਾਂ ਦੇ ਪਰਿਵਾਰ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ ‘ਤੇ ਲਾਠੀਚਾਰਜ ਕੀਤਾ ਅਤੇ ਪੱਗਾਂ ਉਤਾਰ ਦਿੱਤੀਆਂ।
ਇਸ ਦੌਰਾਨ 3 ਪ੍ਰਮੁੱਖ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ‘ਚ ਸਤਨਾਮ ਸਿੰਘ ਬਾਗੜੀਆ, ਪ੍ਰਧਾਨ ਪਗੜੀ ਸੰਭਾਲ ਜੱਟਾ ਪੰਜਾਬ ਦੇ ਪ੍ਰਧਾਨ ਗੁਰਪ੍ਰਤਾਪ ਅਤੇ ਕਮਲਜੀਤ ਸਿੰਘ ਕਾਕੀ ਨੂੰ ਪੁਲਿਸ ਗ੍ਰਿਫਤਾਰ ਕਰ ਕੇ ਲੈ ਗਈ। ਇੱਥੇ ਜ਼ਿਕਰਯੋਗ ਹੈ ਕਿ ਇੱਥੇ ਸੰਘਰਸ਼ ‘ਚ ਸਤਨਾਮ ਸਿੰਘ ਦੀ ਵੀ ਪਗੜੀ ਉਤਾਰੀ ਗਈ।

ਇਸ ਮੌਕੇ ਸਤਨਾਮ ਸਿੰਘ ਬਾਗੜੀਆ ਨੇ ਕਿਹਾ ਕਿ, ਜਿਹੜੀ ਲੋਕ ਤੰਤਰ ਦੀ ਆਵਾਜ਼ ਬਣ ਕੇ ਸਰਕਾਰ ਆਈ ਸੀ ਅਤੇ ਧਰਨਿਆਂ ‘ਚੋਂ ਨਿੱਕਲ ਕੇ ਆਈ ਸੀ ਅਤੇ ਸਾਡੀ ਸੁਪੋਰਟ ਵੀ ਕੀਤੀ ਸੀ ਪਰ ਅੱਜ ਇਨ੍ਹਾਂ ਨੇ ਜੋ ਸਾਡੇ ਕਿਸਾਨਾਂ ਨਾਲ ਕੀਤੀ ਹੈ, ਮੈਂ ਸਮਝਦਾ ਹਾਂ ਕਿ ਭਗਵੰਤ ਮਾਨ ਸਰਕਾਰ ਨੂੰ ਮਰ ਜਾਣਾ ਚਾਹੀਦਾ ਹੈ, ਕਿ ਜਿਹੜੇ ਲੋਕ ਆਪਣੇ ਹੱਕ ਲੈਣ – ਆਪਣੇ ਪਰਿਵਾਰਾਂ ਲਈ ਹੱਕ ਲੈਣ ਵਾਸਤੇ ਬੈਠੇ ਸੀ, ਇਨ੍ਹਾਂ ‘ਤੇ ਜੋ ਤਸ਼ੱਦਦ ਕੀਤਾ ਹੈ, ਅਸੀਂ ਇਨ੍ਹਾਂ ਦੀਆਂ ਜੜ੍ਹਾਂ ਪੱਟ ਕੇ ਰੱਖ ਦੇਵਾਂਗੇ। ਕਿਉਂਕਿ ਅਸੀਂ ਸੋਚਦੇ ਸੀ ਜੋ ਦੂਜੀਆਂ ਸਰਕਾਰਾਂ ਨੇ ਨਹੀਂ ਕੀਤਾ ਉਹ ਇਹ ਕਰਨਗੇ, ਪਰ ਉਨ੍ਹਾਂ ਨੇ ਕਦੇ ਸਾਡੀਆਂ ਪੱਗਾਂ ਨਹੀਂ ਸੀ ਰੋਲੀਆਂ। ਜੋ ਅੱਜ ਮਾਨ ਸਰਕਾਰ ਨੇ ਸਾਡੇ ਨਾਲ ਅੱਜ ਮੁਕੇਰੀਆਂ ਧਰਨੇ ‘ਚ ਕੀਤੀ ਹੈ ਉਸ ਦਾ ਖਾਮਿਆਜਾ ਸਰਕਾਰ ਨੂੰ ਜ਼ਰੂਰ ਭੁਗਤਣਾ ਪਾਊਗਾ। ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਪਿੰਡ-ਪਿੰਡ ਗੂੰਜਾਂਗੇ ਅਤੇ ਰੈਲੀਆਂ ਕਰਾਂਗੇ। ਇਸ ਦੇ ਨਾਲ ਹੀ ਇਨ੍ਹਾਂ ਦੇ ਵਰਕਰਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ, ਜਿਥੇ ਵੀ ਉਹ ਜਾਣਗੇ। ਤਾਂ ਜੋ ਇਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿਸਾਨਾਂ ਨਾਲ ਜੋ ਗਲਤ ਕੀਤਾ ਹੈ ਉਸ ਦਾ ਅੰਜਾਮ ਕੀ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਪਹਿਲਾਂ ਵੀ ਗੰਨੇ ਦਾ ਰੇਤ ਵਧਾਉਣ ਨੂੰ ਲੈ ਕੇ ਲੁਧਿਆਣਾ ਜਲੰਧਰ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਿਸਾਨ ਨਾਲ ਸਰਕਾਰ ਨੇ ਮੀਟੀਂ ਤੋਂ ਬਾਅਦ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ ਸੀ ਅਤੇ ਗੰਨੇ ਦੇ ਰੇਤ ‘ਚ ਸਰਕਾਰ ਨੇ 11 ਰੁਪਏ ਦਾ ਵਾਧਾ ਕੀਤਾ ਸੀ, ਜਿਸ ਨੂੰ ਕਿਸਾਨ ਨਾ-ਕਾਫ਼ੀ ਦੱਸ ਰਹੇ ਹਨ ਅਤੇ ਕਿਸਾਨਾਂ ਨੇ ਸਰਕਾਰ ਨੂੰ ਦੁਬਾਰਾ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਸੀ।