ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——— ਹੁਸ਼ਿਆਰਪੁਰ ਲੈਂਡ ਸਕੈਮ ਵਿਚ ਵਿਜੀਲੈਂਸ ਬਿਊਰੋ ਵੱਲੋਂ ਹਾਲ ਹੀ ਵਿੱਚ 42 ਬੰਦੇ ਨਾਮਜ਼ਦ ਕੀਤੇ ਗਏ ਸੀ, ਜਿਸ ਦੀ ਇੱਕ ਕਾਪੀ ”ਦਾ ਐਡੀਟਰ ਨਿਊਜ਼” ਨੂੰ ਹਾਸਿਲ ਹੋਈ ਹੈ, ਜਿਸ ਵਿਚ ਜਿੱਥੇ ਸ਼ਹਿਰ ਦੀਆਂ ਨਾਮਵਰ ਹਸਤੀਆਂ ਸ਼ਾਮਿਲ ਹਨ। ਉਥੇ ਹੀ ਇਸ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਸਕੈਮ ਦੇ ਪ੍ਰਮੁੱਖ ਸੂਤਰਧਾਰ ਹੁਸ਼ਿਆਰਪੁਰ ਦੇ ਸਾਬਕਾ ਐਸਡੀਐਮ ਆਨੰਦ ਸਾਗਰ ਸ਼ਰਮਾ ਦੇ ਪਿਤਾ ਪ੍ਰੇਮ ਸਾਗਰ ਸ਼ਰਮਾ ਨੂੰ ਵੀ ਨਾਮਜਦ ਕਰ ਦਿੱਤਾ ਹੈ।
ਆਨੰਦ ਸਾਗਰ ਸ਼ਰਮਾ ਦੇ ਸਾਲੇ ਨੂੰ ਵੀ ਇਸ ਕੇਸ ਵਿੱਚ ਰੱਖਿਆ ਗਿਆ ਹੈ, ਇੱਥੇ ਹੀ ਨਹੀਂ ਇਸ ਕੇਸ ਵਿੱਚ ਪੰਚਕੂਲਾ ਦੇ ਇੱਕ ਕਾਰੋਬਾਰੀ ਪਰਿਵਾਰ ਨੂੰ ਵੀ ਇਸ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ।

