ਦਾ ਐਡੀਟਰ ਨਿਊਜ਼, ਲੁਧਿਆਣਾ ——— ਲੁਧਿਆਣਾ ਵਿੱਚ ਐਤਵਾਰ ਦੇਰ ਰਾਤ ਇੱਕ ਔਰਤ ਦਾ ਗਲਾ ਵੱਢ ਕੇ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਔਰਤ ਸੁੰਦਰ ਨਗਰ ਚੌਕ, ਭਾਮੀਆਂ ਰੋਡ ਗਾਰਡਨ ਕਲੋਨੀ ਦੀ ਵਸਨੀਕ ਹੈ। ਮ੍ਰਿਤਕ ਘਰ ਵਿੱਚ ਟਿਊਸ਼ਨ ਦਾ ਪੜ੍ਹਾਉਣ ਦਾ ਕੰਮ ਕਰਦੀ ਸੀ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨੇ ਘਰ ਵਿੱਚ ਵੜ ਕੇ ਉਸ ਦਾ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਵੀ ਲੁੱਟ ਵੀ ਹੋਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਰਨ ਵਾਲੀ ਔਰਤ ਦਾ ਨਾਂ ਪੂਜਾ ਹੈ। ਸੂਤਰਾਂ ਮੁਤਾਬਕ ਪੂਜਾ ਦੇ ਘਰ ‘ਚ ਕਿਰਾਏਦਾਰ ਵੀ ਰਹਿੰਦੇ ਹਨ। ਇਸ ਲਈ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਅੱਜ ਸਵੇਰੇ ਪੂਜਾ ਦੇ ਪੁੱਤਰ ਚੀਕੂ ਨੇ ਆਪਣੀ ਮਾਂ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਮੁਹੱਲੇ ‘ਚ ਰੌਲਾ ਪਾਇਆ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਚੌਕੀ ਮੁੰਡੀਆ ਦੀ ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਮ੍ਰਿਤਕ ਔਰਤ ਦਾ ਦੂਜਾ ਵਿਆਹ ਸੀ, ਜਦੋਂ ਕਿ ਉਸ ਦੇ ਪਤੀ ਦਾ ਇਹ ਤੀਜਾ ਵਿਆਹ ਸੀ। ਮਾਮਲਾ ਸ਼ੱਕੀ ਹੋਣ ਕਾਰਨ ਪੁਲਿਸ ਮੌਕੇ ਤੋਂ ਸੁਰਾਗ ਜੁਟਾ ਰਹੀ ਹੈ।