ਦਾ ਐਡੀਟਰ ਨਿਊਜ਼, ਬਰੈਂਪਟਨ —— ਅਕਤੂਬਰ 21, 2023 ਨੂੰ, ਰਾਤ 10:30 ਵਜੇ, ਪੁਲਿਸ ਨੂੰ ਸਿਟੀ ਆਫ਼ ਬਰੈਂਪਟਨ ਵਿੱਚ ਕਾਲਜ ਪਲਾਜ਼ਾ ਪਾਰਕਿੰਗ ਵਿੱਚ ਬੇਤਰਤੀਬ ਢੰਗ ਨਾਲ ਗੱਡੀ ਚਲਾਉਣ ਵਾਲੇ ਨੌਜਵਾਨਾਂ ਖਿਲਾਫ ਕੈਨੇਡਾ ਦੀ ਪੁਲਿਸ ਨੇ ਵਾਰੰਟ ਜਾਰੀ ਕੀਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ‘ਚ ਅੱਗੇ ਕਾਰਵਾਈ ਕਰਦੇ ਹੋਏ ਪੁਲਿਸ ਅਫਸਰ ਨੂੰ ਚੋਰੀ ਦੀ ਗੱਡੀ ਨਾਲ ਦਰੜਕੇ ਜ਼ਖਮੀ ਕਰ ਭੱਜਣ ਵਾਲੇ ਤਜਿੰਦਰਪਾਲ ਸਿੰਘ (26) ਅਤੇ ਅਕਾਸ਼ਦੀਪ ਮਰ੍ਹਾੜ (23) ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਕਿ ਉਹਨਾਂ ਦੇ ਤੀਜੇ ਸਾਥੀ ਗੁਰਪ੍ਰੀਤ ਸਿੰਘ ਜੋ ਪੁਲਿਸ ਤੋਂ ਗੁੱਟ ਛੁਡਾ ਕੇ ਭੱਜ ਗਿਆ ਸੀ, ਦੀ ਭਾਲ ਜਾਰੀ ਹੈ।
ਦਰਅਸਲ ‘ਚ ਪੁਲਿਸ ਨੂੰ ਭੀੜ-ਭੜੱਕੇ ਵਾਲੀ ਪਾਰਕਿੰਗ ਵਿੱਚ ਨੌਜਵਾਨਾਂ ਵੱਲੋਂ ਖਤਰਨਾਕ ਤਰੀਕੇ ਨਾਲ ਤੇਜ਼ ਰਫ਼ਤਾਰ ਨਾਲ ਕਾਰ ਚਲਾਉਣ ਦੀ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਸੀ ਅਤੇ ਜਦੋਂ ਪੁਲਿਸ ਨੇ ਕਾਰ ਸਵਾਰਾਂ ਨਾਲ ਗੱਲਬਾਤ ਕਰਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਨੇ ਗਲਤ ਢੰਗ ਤੇ ਤੇਜ਼ ਰਫਤਾਰ ਨਾਲ ਕਾਰ ਨੂੰ ਭਜਾ ਲਿਆ ਸੀ ਅਤੇ ਇਸ ਦੌਰਾਨ ਕਾਰ ਸਵਾਰ ਪੰਜਾਬੀ ਨੌਜਵਾਨ ਨੇ ਇਕ ਪੁਲਿਸ ਮੁਲਾਜ਼ਮ ਨੂੰ ਦਰੜ ਦਿੱਤਾ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਸੀ।
ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਉਸ ਖਿਲਾਫ ਵਾਰੰਟ ਜਾਰੀ ਕੀਤਾ ਹੈ। ਡਰਾਈਵਰ ਦੀ ਪਛਾਣ ਗੁਰਪ੍ਰੀਤ ਸਿੰਘ ਉਮਰ 26 ਸਾਲ ਵਾਸੀ ਬਰੈਂਪਟਨ ਵਜੋਂ ਹੋਈ ਹੈ। ਜਦੋਂ ਕਿ ਉਸ ਦੇ ਨਾਲ ਗੱਡੀ ‘ਚ ਦੋ ਹੋਰ ਨੌਜਵਾਨ ਤਜਿੰਦਰਪਾਲ ਸਿੰਘ ਅਤੇ ਅਕਾਸ਼ਦੀਪ ਮਰ੍ਹਾੜ ਵੀ ਬੈਠੇ ਸਨ।