ਦਾ ਐਡੀਟਰ ਨਿਊਜ਼ ਚੰਡੀਗੜ੍ਹ —— ਪੰਜਾਬ ਸਰਕਾਰ ਵੱਲੋਂ ਸੱਦੇ ਗਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਰਾਜਪਾਲ ਵਲੋਂ ਨਿਜ਼ਮਾ ਦੇ ਖਿਲਾਫ ਦੱਸਿਆ ਹੈ, ਇਸ ਸੰਬੰਧ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਲੈਟਰ ਲਿਖਿਆ ਹੈ, ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਹੋਣ ਜਾ ਰਿਹਾ ਸੈਸ਼ਨ ਬਜਟ ਸੈਸ਼ਨ ਦਾ ਹੀ ਐਕਸਟੈਨਸ਼ਨ ਦੱਸਿਆ ਜਾ ਰਿਹਾ ਹੈ ਜੋ ਕੇ ਨਿਯਮਾਂ ਦੇ ਖਿਲਾਫ ਹੈ, ਇਸ ਤੋਂ ਪਹਿਲਾ ਜੋਂ 19 ਤੇ 20 ਜੂਨ ਨੂੰ ਸਰਕਾਰ ਨੇ ਸੈਸ਼ਨ ਬੁਲਾਇਆ ਸੀ ਉਸ ਨੂੰ ਵੀ ਰਾਜਪਾਲ ਨੇ ਨਿਯਮ ਦੇ ਖਿਲਾਫ ਦੱਸਿਆ ਸੀ ਤੇ ਉਸ ਸਮੇਂ ਪਾਸ ਕੀਤੇ ਕਈ ਬਿੱਲ ਹਾਲੇ ਵੀ ਲਟਕੇ ਹੋਏ ਹਨ ਜਿਸ ਕਰਨ ਅਗਾਮੀ ਸੈਸ਼ਨ ਵੀ ਹਵਾ ਵਿੱਚ ਲਟਕਣ ਦੇ ਅਸਰ ਬਣ ਰਹੇ ਹਨ।
ਰਾਜਪਾਲ ਵੱਲੋਂ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਜਟ ਸੈਸ਼ਨ 3 ਮਾਰਚ ਤੋਂ 22 ਮਾਰਚ ਤੱਕ ਹੋ ਚੁੱਕਾ ਹੈ ਇਸ ਲਈ ਉਸ ਸੈਸ਼ਨ ਨੂੰ ਵਧਾਇਆ ਨਹੀ ਜਾ ਸਕਦਾ।