ਦਾ ਐਡੀਟਰ ਨਿਊਜ਼, ਅੰਮ੍ਰਿਤਸਰ ——– ਅੰਮ੍ਰਿਤਸਰ ਤੋਂ ਸੀਨੀਅਰ ਲੀਡਰ ਰਾਜ ਕੁਮਾਰ ਵੇਰਕਾ ਬੀਜੇਪੀ ਨੂੰ ਛੱਡ ਕੇ ਮੁੜ ਘਰ ਵਾਪਸੀ ਕਰ ਰਹੇ ਹਨ, ਮਤਲਬ ਕਿ ਉਹ ਮੁੜ ਕਾਂਗਰਸ ‘ਚ ਸ਼ਾਮਿਲ ਹੋਣ ਜਾ ਰਹੇ ਹਨ। ਇਸ ਤੋਂ ਪਹਿਲਾਂ ਬੀਤੇ ਦਿਨੀਂ ਰਾਜ ਕੁਮਾਰ ਵੇਰਕਾ ਨੇ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਰਾਜ ਕੁਮਾਰ ਵੇਰਕਾ ਬੀਜੇਪੀ ਛੱਡ ਕਾਂਗਰਸ ‘ਚ ਸ਼ਾਮਿਲ ਹੋਣ ਸੰਬੰਧੀ ਕੁੱਝ ਹੀ ਸਮੇਂ ‘ਚ ਪ੍ਰੈਸ ਕਾਨਫਰੰਸ ਕਰ ਸਕਦੇ ਹਨ।
ਹਲਾਂਕਿ ਰਾਜ ਕੁਮਾਰ ਬੀਜੇਪੀ ਨੂੰ ਛੱਡ ਮੁੜ ਕਾਂਗਰਸ ‘ਚ ਕਿਉਂ ਸ਼ਾਮਿਲ ਹੋ ਰਹੇ ਹਨ, ਇਸ ਦੀ ਅਜੇ ਤੱਕ ਵਜ੍ਹਾ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਰਾਜ ਕੁਮਾਰ ਵੇਰਕਾ ਨੇ ਇਸ ਦਾ ਖੁਲਾਸਾ ਕੀਤਾ ਹੈ ਕਿ ਉਹ ਮੁੜ ਕਿਉਂ ਕਾਂਗਰਸ ‘ਚ ਸ਼ਾਮਿਲ ਹੋ ਰਹੇ ਹਨ।