ਫਾਜਿਲਕਾ, 10 ਅਕਤੂਬਰ 2023 – ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਦ ਦੇ ਵਲੋਂ ਦੋ ਦਿਨਾਂ ਦੇ ਲਈ ਮੁੜ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸ ਦਈਏ ਕਿ, ਖਹਿਰਾ 14 ਦਿਨਾਂ ਤੋਂ ਨਿਆਇਕ ਹਿਰਾਸਤ ਵਿਚ ਸਨ ਅਤੇ ਅੱਜ ਉਨ੍ਹਾਂ ਦੀ ਨਿਆਇਕ ਹਿਰਾਸਤ ਖ਼ਤਮ ਹੋਣ ਮਗਰੋਂ ਦੁਬਾਰਾ ਅਦਾਲਤ ਵਿਚ ਪੁਲਿਸ ਵਲੋਂ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਖਹਿਰਾ ਨੂੰ ਮੁੜ ਦੋ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
ਪੁਲਿਸ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਜਾਂਚ ਕਮੇਟੀ ਐਸਆਈਟੀ ਨੂੰ ਸੁਖਪਾਲ ਖਹਿਰਾ ਖਿਲਾਫ ਕੁਝ ਸਬੂਤ ਮਿਲੇ ਹਨ, ਜਿਨ੍ਹਾਂ ਦੀ ਜਾਂਚ ਜ਼ਰੂਰੀ ਹੈ। ਇਸ ਸਬੂਤ ਦੇ ਮੁਤਾਬਕ ਉਹ ਸੁਖਪਾਲ ਖਹਿਰਾ ਅਤੇ ਸਮੱਗਲਰ ਗੁਰਦੇਵ ਸਿੰਘ ਦੇ ਸਬੰਧਾਂ ਦਾ ਪਰਦਾਫਾਸ਼ ਕਰਦੇ ਹਨ। ਦਰਅਸਲ ਖਹਿਰਾ ਨੇ ਗੁਰਦੇਵ ਸਿੰਘ ਲਈ ਫਰੀਦਕੋਟ ਦੇ ਆਈਜੀ ਅਤੇ ਫਿਰੋਜ਼ਪੁਰ ਦੇ ਡੀਆਈਜੀ ਨੂੰ ਬੁਲਾਇਆ ਸੀ।

ਪੁਲਿਸ ਇਸ ਫ਼ੋਨ ਨੂੰ ਬਰਾਮਦ ਕਰਨਾ ਚਾਹੁੰਦੀ ਹੈ ਤਾਂ ਜੋ ਇਸ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਸਕੇ ਅਤੇ ਸਬੂਤ ਤਿਆਰ ਕੀਤੇ ਜਾ ਸਕਣ। ਇਸ ਦੇ ਨਾਲ ਹੀ ਜਾਂਚ ‘ਚ ਸਾਹਮਣੇ ਆਇਆ ਕਿ ਖਹਿਰਾ ਕੋਲ ਤਿੰਨ-ਤਿੰਨ ਫ਼ੋਨ ਸਨ, ਜੋ ਬਰਾਮਦ ਕੀਤੇ ਜਾਣੇ ਹਨ।
ਦੱਸ ਦਈਏ ਕਿ, ਸੁਰੱਖਿਆ ਦੇ ਮੱਦੇਨਜ਼ਰ ਖਹਿਰਾ ਨੂੰ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਤੋਂ ਨਾਭਾ ਵਿਚ ਟਰਾਂਸਫਰ ਕੀਤਾ ਗਿਆ ਸੀ ਅਤੇ ਅੱਜ ਨਾਭਾ ਤੋਂ ਜਲਾਲਾਬਾਦ ਪੁਲਿਸ ਖਹਿਰਾ ਨੂੰ ਕੋਰਟ ਲੈ ਕੇ ਗਈ, ਜਿਥੋਂ ਕੋਰਟ ਨੇ ਉਹਨੂੰ ਪੁਲਿਸ ਰਿਮਾਂਡ ਤੇ ਭੇਜਿਆ ਹੈ। ਦੱਸ ਦਈਏ ਕਿ, ਖਹਿਰਾ ਦੀ 28 ਸਤੰਬਰ ਨੂੰ ਚੰਡੀਗੜ੍ਹ ਵਿਚਲੀ ਰਿਹਾਇਸ਼ ਤੋਂ ਗ੍ਰਿਫਤਾਰੀ ਹੋਈ ਸੀ।