ਦਾ ਐਡੀਟਰ ਨਿਊਜ, ਨਵੀਂ ਦਿੱਲੀ ——- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਪਰਿਵਾਰ ਦੇ ਕੁੱਤੇ ਨੇ ਇੱਕ ਹੋਰ ਸੀਕਰੇਟ ਸਰਵਿਸ ਏਜੰਟ ਨੂੰ ਕੱਟ ਲਿਆ ਹੈ, ਬਾਈਡੇਨ ਪਰਿਵਾਰ ਦੇ ਕੁੱਤੇ ਦਾ ਇਹ ਗਿਆਰਵਾਂ ਹਮਲਾ ਹੈ ਜਿਸ ‘ਚ ਉਸ ਨੇ ਇੱਕ ਸੀਕਰੇਟ ਸਰਵਿਸ ਏਜੰਟ ਨੂੰ ਕੱਟਿਆ ਹੈ।
ਸੋਮਵਾਰ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਦੇ ਦੋ ਸਾਲਾ ਜਰਮਨ ਸ਼ੈਫਰਡ ਕੁੱਤੇ ਕਮਾਂਡਰ ਨੇ ਇੱਕ ਅਧਿਕਾਰੀ ਨੂੰ ਕੱਟਿਆ ਸੀ। ਸੀਕਰੇਟ ਸਰਵਿਸ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਖਮੀ ਅਧਿਕਾਰੀ ਦਾ ਕੰਪਲੈਕਸ ਵਿਚ ਇਲਾਜ ਕੀਤਾ ਗਿਆ।