ਦਾ ਐਡੀਟਰ ਨਿਊਜ.ਹੁਸ਼ਿਆਰਪੁਰ —— ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਸਾਈਕਲਿੰਗ ਨਾਲ ਜੋੜਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸ਼ਲਾਘਾਯੋਗ ਹਨ ਤੇ ਭਵਿੱਖ ਵਿੱਚ ਕਲੱਬ ਨੂੰ ਸਰਕਾਰ ਦੀ ਤਰਫੋ ਜੇਕਰ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਦੀ ਜਰੂਰਤ ਪਵੇਗੀ ਤਾਂ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਰਹੇਗੀ, ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਇੱਥੇ ਬੂਲਾਵਾੜੀ ਚੌਂਕ ਨਜ਼ਦੀਕ ਸਥਿਤ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿੱਚ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ ਗਿਆ ਤੇ ਇਸ ਸਮੇਂ ਪਿਛਲੇ ਦਿਨੀਂ ਫਰਾਂਸ ਵਿੱਚ ਕਰਵਾਈ ਗਈ ਪੈਰਿਸ-ਬਰਿਸਟ-ਪੈਰਿਸ ਸਾਈਕਲਿੰਗ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਹੁਸ਼ਿਆਰਪੁਰ ਨਾਲ ਸਬੰਧਿਤ ਤਿੰਨ ਸਾਈਕਲਿਸਟਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਸਾਈਕਲਿਸਟ ਦਲਵੀਰ ਸਿੰਘ ਰੇਹਸੀ ਜਿਨ੍ਹਾਂ ਨੇ 88 ਘੰਟੇ ਵਿੱਚ ਆਪਣੀ ਰੇਸ ਪੂਰੀ ਕੀਤੀ ਤੇ ਅਮਰਪ੍ਰੀਤ ਸਿੰਘ ਹਨੀ ਭਿੰਡਰ ਤੇ ਬਲਰਾਜ ਸਿੰਘ ਚੌਹਾਨ ਸ਼ਾਮਿਲ ਹਨ।
ਇਨ੍ਹਾਂ ਤੋਂ ਇਲਾਵਾ ਗੋਬਿੰਦਰ ਕੁਮਾਰ ਬੰਟੀ ਜਿਨ੍ਹਾਂ ਵੱਲੋਂ 1 ਹਜਾਰ ਕਿਲੋਮੀਟਰ ਰੇਸ ਪੂਰੀ ਕੀਤੀ ਗਈ ਤੇ ਮਨੀਸ਼ ਸੈਣੀ ਜਿਨ੍ਹਾਂ ਵੱਲੋਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ 3651 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ। ਇਸ ਸਮੇਂ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਫਿੱਟ ਬਾਈਕਰ ਕਲੱਬ ਦੇ ਸਾਈਕਲਿਸਟਾਂ ਵੱਲੋਂ ਸਾਈਕਲਿੰਗ ਵਿੱਚ ਮਾਰੀਆਂ ਜਾ ਰਹੀਆਂ ਮੱਲ੍ਹਾਂ ਯੂਥ ਵਰਗ ਲਈ ਪ੍ਰੇਰਣਾ ਦਾ ਸਰੋਤ ਹਨ ਤੇ ਇਸ ਤਰ੍ਹਾਂ ਜਿੱਥੇ ਅਸੀਂ ਨਸ਼ਿਆਂ ਨੂੰ ਹਰਾ ਸਕਦੇ ਹਾਂ ਉੱਥੇ ਹੀ ਤੰਦਰੁਸਤ ਜੀਵਨ ਦਾ ਸਾਈਕਲਿੰਗ ਇੱਕ ਰਾਜ ਹੈ। ਇਸ ਮੌਕੇ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਸਾਈਕਲਿਸਟ ਦਲਵੀਰ ਸਿੰਘ ਰੇਹਸੀ ਦੀ ਪ੍ਰਾਪਤੀ ਇਸ ਲਈ ਵੀ ਸ਼ਾਨਦਾਰ ਹੈ ਕਿਉਂਕਿ ਮਹਿਜ 2 ਸਾਲ ਪਹਿਲਾ ਸਾਈਕਲਿੰਗ ਸ਼ੁਰੂ ਕਰਨ ਵਾਲੇ ਦਲਵੀਰ ਸਿੰਘ ਰੇਹਸੀ ਨੇ ਫਰਾਂਸ ਦੀ ਉਸ ਪ੍ਰਤੀਯੋਗਤਾ ਵਿੱਚ ਝੰਡੇ ਗੱਡੇ ਹਨ ਜਿਸ ਦੀ ਤਿਆਰੀ ਲਈ ਸਾਈਕਲਿਸਟ ਕਈ-ਕਈ ਸਾਲ ਮੇਹਨਤ ਕਰਦੇ ਹਨ, ਉਨ੍ਹਾਂ ਕਿਹਾ ਕਿ ਇਸ ਪ੍ਰਤੀਯੋਗਿਤਾ ਦੌਰਾਨ ਦਲਵੀਰ ਸਿੰਘ ਰੇਹਸੀ ਨੇ ਜੂਸ ਤੇ ਫਰੂਟ ਦੀ ਡਾਇਟ ਨਾਲ ਹੀ ਆਪਣੀ ਮੰਜਿਲ ਨੂੰ ਸਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਫਿੱਟ ਬਾਈਕਰ ਕਲੱਬ ਦੇ ਦੂਸਰੇ ਮੈਂਬਰ ਵੀ ਪੂਰੇ ਉਤਸ਼ਾਹ ਨਾਲ ਸਾਈਕਲਿੰਗ ਵਿੱਚ ਅੱਗੇ ਵੱਧ ਰਹੇ ਹਨ ਤੇ ਸਾਨੂੰ ਵਿਸ਼ਵਾਸ਼ ਹੈ ਕਿ ਫਿੱਟ ਬਾਈਕਰ ਕਲੱਬ ਦਾ ਪਰਿਵਾਰ ਪੂਰੇ ਪੰਜਾਬ ਸਮੇਤ ਦੇਸ਼ ਵਿੱਚ ਵਧੇਗਾ-ਫੁੱਲੇਗਾ। ਇਸ ਮੌਕੇ ਮੁਨੀਸ਼ ਨਾਜਰ, ਉੱਤਮ ਸਿੰਘ ਸਾਬੀ, ਗੋਬਿੰਦਰ ਬੰਟੀ, ਅਮਨ, ਅਮਰਿੰਦਰ, ਗੁਰਮੇਲ, ਤਰਲੋਚਨ, ਉਕਾਂਰ ਸਿੰਘ, ਗੁਰਵਿੰਦਰ ਸਿੰਘ ਸੋਨੂੰ, ਨੀਰਜ ਚਾਵਲਾ, ਰਿਤੇਸ਼ ਗੋਇਲ, ਰੋਹਿਤ ਬੱਸੀ, ਬਲਵਿੰਦਰ ਰਾਣਾ, ਰਜਤ ਸ਼ਰਮਾ, ਜਸਵੀਰ ਸਿੰਘ, ਸੰਦੀਪ ਸੂਦ, ਅਮਿਤ ਨਾਗੀ, ਸਾਨੀਆ ਨੇਗੀ, ਉਕਾਂਰ ਸਿੰਘ, ਸ਼ਿਵਾਂਜਲੀ, ਨੀਰਜ, ਬਲਵੀਰ, ਰੁਪਿੰਦਰ ਆਦਿ ਵੀ ਮੌਜੂਦ ਸਨ।