ਚੰਡੀਗੜ੍ਹ, 6 ਸਤੰਬਰ 2023 – 59 ਸਾਲਾ ਨੌਜਵਾਨ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨੇ ਫਰਾਂਸ ਚ ਹੋਏ ਪੈਰਿਸ ਬਰੈਸਟ ਪੈਰਿਸ ਈਵੈਂਟ ‘ਚ 1219 ਕਿਲੋਮੀਟਰ ਸਾਇਕਲਿੰਗ ਕਰਕੇ ਮੈਡਲ ਪ੍ਰਾਪਤ ।
ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਸਵੱਛ ਭਾਰਤ ਮਿਸ਼ਨ ਦੇ ਬਰਾਂਡ ਅੰਬੈਸਡਰ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਦਾ ਫਰਾਂਸ ਚ ਹੋਏ ਪੈਰਿਸ ਬਰੈਸਟ ਪੈਰਿਸ ਈਵੈਂਟ ਚ ਭਾਗ ਲੈ ਕੇ 1219 ਕਿਲੋਮੀਟਰ ਸਾਇਕਲਿੰਗ ਕਰਕੇ ਹੁਸ਼ਿਆਰਪੁਰ ਪਹੁੰਚਣ ਤੇ ਸ਼ਹਿਰ ਨਿਵਾਸੀਆਂ ਵਲੋ ਫੁੱਲਾਂ ਦੇ ਹਾਰ ਪਾ ਕੇ ਜੋਰਦਾਰ ਸਵਾਗਤ ਕੀਤਾ ਤੇ ਕੇਕ ਕੱਟ ਕੱਟ ਕੇ ਖੁਸ਼ੀ ਮਨਾਈ। ਏਸ ਸਮੇਂ ਗਲਬਾਤ ਕਰਦਿਆਂ ਬਲਰਾਜ ਚੌਹਾਨ ਨੇ ਕਿਹਾ ਕਿ ਬਹੁਤ ਸਾਲਾਂ ਤੋ ਉਨਾਂ ਦੀ ਖੁਆਇਸ਼ ਸੀ ਕਿ ਮੈਂ ਏਸ ਈਵੈਂਟ ਚ ਭਾਗ ਲਵਾਂ ਜੋ ਕਿ ਜੋ ਪੂਰਾ ਹੋ ਗਿਆ ਕਿਓਂ ਕਿ ਚਾਰ ਸਾਲ ਪਹਿਲਾਂ ਵੀ ਏਸ ਚ ਭਾਗ ਲੈਣ ਲਈ ਮੈਂ ਕੁਆਲੀਫਾਈ ਕਰ ਗਿਆ ਸੀ ਪਰ ਐਨ ਮੌਕੇ ਤੇ ਵੀਜਾ ਨਹੀਂ ਮਿਲ ਸਕਿਆ।
ਵਰਣਨਯੋਗ ਹੈ ਕਿ ਬਲਰਾਜ ਚੌਹਾਨ ਪਿਛਲੇ ਸਾਲ ਅਗਸਤ ਚ ਇੰਗਲੈਂਡ ਵਿੱਚ ਹੋਏ ਲੰਡਨ ਐਡਿੰਨਬਰਗ ਲੰਡਨ ਈਵੈਂਟ ਚ ਵੀ 1540 ਕਿਲੋਮੀਟਰ ਸਾਇਕਲਿੰਗ ਕਰਕੇ ਮੈਡਲ ਪ੍ਰਾਪਤ ਕੀਤਾ ਸੀ। ਚੌਹਾਨ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਏਸ ਪ੍ਰਾਪਤੀ ਨੂੰ ਆਪਣੇ ਚਾਹੁੰਣ ਵਾਲਿਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਮੁਨੀਰ ਨਜਰ, ਯੋਗੇਸ਼ ਚੰਦਰ, ਦਲਜਿੰਦਰ ਸਿੰਘ ਧਾਮੀ, ਗੁਰਦੀਪ ਸਿੰਘ, ਸੰਜੀਵ ਕੁਮਾਰ, ਗੈਵੀ ਸੈਣੀ, ਰੋਹਿਤ ਮਹਾਜਨ, ਅੰਮਿਤ ਪਾਲ ਸਿੰਘ, ਜਸਵੀਰ ਸਿੰਘ, ਅੰਕੁਰ ਗੁਪਤਾ, ਦਵਿੰਦਰ ਦੱਤ, ਸੁਖਵਿੰਦਰ ਸਿੰਘ, ਜੌਨੂੰ ਸ਼ਰਮਾ ਆਦਿ ਮੌਜੂਦ ਸਨ।