ਹੁਸ਼ਿਆਰਪੁਰ, 31 ਅਗਸਤ 2023 – ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸਰਤਾਜ ਸਿੰਘ ਚਾਹਲ IPS ਜੀ ਨੇ ਜਿਲੇ ਅੰਦਰ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ ਜੀ ਦੀਆਂ ਹਦਾਇਤਾਂ ਤੇ ਪੰਜਾਬ ਸਰਕਾਰ ਦੇ ਏਜੰਡੇ ਅਨੁਸਾਰ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ. ਇਨਵੈਸਟੀਗੇਸ਼ਨ ਅਤੇ ਸ਼੍ਰੀ ਕੁਲਵੰਤ ਸਿੰਘ ਡੀ.ਐਸ.ਪੀ. ਸਬ ਡਵੀਜਨ ਟਾਂਡਾ ਜੀ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਨਸ਼ਾ ਸਪਲਾਈ ਕਰਨ ਵਾਲੇ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।
ਜੋ ਮਿਤੀ 30.08.29 ਨੂੰ ਏ.ਐਸ.ਆਈ ਰਾਜੇਸ ਕੁਮਾਰ ਇੰਚਾਰਜ ਚੌਕੀ ਸਰਾਂ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਕਰਦੇ ਹੋਏ ਪੁਲਿਸ ਪਾਰਟੀ ਪਿੰਡ ਚੋਟਾਲਾ ਥਾਣਾ ਟਾਂਡਾ ਮੌਜੂਦ ਸੀ ਤਾਂ ਪਿੰਡ ਚੋਟਾਲਾ ਦਾ ਰਹਿਣ ਵਾਲਾ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 367 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਕੇ ਤੁਰੰਤ ਮੁਕੱਦਮਾ ਦਰਜ ਰਜਿਸਟਰ ਕਰਕੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਤੇ ਇਸ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਨਸ਼ੀਲਾ ਪਦਾਰਥ ਕਿਥੋਂ ਲੈ ਕੇ ਆਇਆ ਹੈ ਅਤੇ ਕਿੱਥੇ ਸਪਲਾਈ ਕਰਨਾ ਸੀ ਅਤੇ ਇਸਦੀ ਪ੍ਰਾਪਟੀ ਦਾ ਵੀ ਤਫਸੀਹਾ ਕੀਤਾ ਜਾ ਰਿਹਾ ਹੈ। ਇਹ ਦੋਸ਼ੀ ਪਹਿਲਾ ਵੀ ਜੁਰਮ ਕਰਨ ਦਾ ਆਦੀ ਹੈ। ਇਸ ਖਿਲਾਫ 13 ਮੁਕੱਦਮੇ ਦਰਜ ਹਨ ਤੇ ਜੇਲ ਵਿੱਚੋਂ ਜਮਾਨਤ ਤੇ ਬਾਹਰ ਆਇਆ ਹੈ। ਇਸ ਤੋਂ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਕਿਹਨਾਂ ਵਿਅਕਤੀਆ ਪਾਸੋਂ ਨਸ਼ਾ ਖਰੀਦ ਕਰਦਾ ਹੈ ਜਾਂ ਇਸ ਦੇ ਸਾਂਝੀਦਾਰ ਹਨ।
ਦਰਜ ਮੁਕੱਦਮਾ :- 1. ਮੁਕੱਦਮਾ ਨੰਬਰ 246 ਮਿਤੀ 30-08-23 ਜੇਰ ਧਾਰਾ 22-61-85 NDPS Act ਥਾਣਾ ਟਾਂਡਾ ਜਿਲਾ ਹੁਸਿਆਰਪੁਰ
ਗ੍ਰਿਫਤਾਰ ਦੋਸ਼ੀ : ਤਰਸੇਮ ਲਾਲ ਪੁੱਤਰ ਦਰਸ਼ਨ ਲਾਲ ਵਾਸੀ ਚੋਟਾਲਾ ਥਾਣਾ ਟਾਂਡਾ ਜਿਲਾ
ਹੁਸ਼ਿਆਰਪੁਰ।
(ਬ੍ਰਾਮਦਗੀ :- 367 ਗ੍ਰਾਮ ਨਸ਼ੀਲਾ ਪਦਾਰਥ