ਚੰਡੀਗੜ੍ਹ, 31 ਅਗਸਤ 2023 – ਪੰਜਾਬ ਸਰਕਾਰ ਨੇ ਅੱਜ ਸਮੇਂ ਤੋਂ ਪਹਿਲਾਂ ਪੰਚਾਇਤਾਂ ਨੂੰ ਭੰਗ ਕਰਨ ਵਾਲਾ ਨੋਟੀਫਿਕੇਸ਼ਨ ਵਾਪਿਸ ਲੈ ਲਿਆ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਚੱਲ ਰਹੀ ਸੀ, ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਉਂਦਿਆਂ ਸਰਕਾਰ ਦੀ ਖਿਚਾਈ ਕੀਤੀ ਸੀ ਅਤੇ ਕਿਹਾ ਸੀ ਜੇ ਤੁਹਾਡੀ ਸਰਕਾਰ ਨੂੰ 6 ਮਹੀਨੇ ਪਹਿਲਾਂ ਭੰਗ ਕਰ ਦਿੱਤਾ ਜਾਵੇ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ।
ਇਸ ਸੰਬੰਧ ‘ਚ ਅਦਾਲਤ ਫੈਸਲਾ ਸੁਣਾਉਣ ਜਾ ਰਹੀ ਸੀ ਤਾਂ ਅਦਾਲਤ ਉਸ ਵਕਤ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਧ ਘਈ ਅਦਾਲਤ ‘ਚ ਪੇਸ਼ ਹੋਏ ਸੀ ਅਤੇ ਅਦਾਲਤ ਤੋਂ ਅੱਜ ਤੱਕ ਦਾ ਸਮਾਂ ਲਿਆ ਸੀ ਅਤੇ ਕਿਹਾ ਸੀ ਕਿ ਜੇਕਰ ਨੋਟੀਫਿਕੇਸ਼ਨ ‘ਚ ਕੋਈ ਖਾਮੀ ਹੈ ਤਾਂ ਉਸ ਦੀ ਪੜਚੋਲ ਕਰਨਗੇ, ਉਨ੍ਹਾਂ ਨੇ ਅਦਾਲਤ ‘ਚ ਇਸ ਗੱਲ ਦਾ ਵੀ ਇਸ਼ਾਰਾ ਕੀਤਾ ਸੀ ਇਕ ਸਰਕਾਰ ਨੋਟੀਫਿਕੇਸ਼ਨ ਵਾਪਿਸ ਲੈ ਲਵੇਗੀ। ਪਰ ਅੱਜ ਸੁਣਵਾਈ ਤੋਂ ਪਹਿਲਾਂ ਹੀ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਹੈ।
ਕਿਉਂਕਿ ਸਰਕਾਰ ਜੇ ਹਾਈ ਕੋਰਟ ਸਰਕਾਰ ਦਾ ਨੋਟੀਫਿਕੇਸ਼ਨ ਰੱਦ ਕਰ ਦਿੰਦੀ ਤਾਂ ਸਰਕਾਰ ਦੀ ਬੇਹੱਦ ਕਿਰਕਿਰੀ ਹੋਣੀ ਸੀ, ਅਤੇ ਸੰਭਾਵਨਾ ਇਹ ਜਤਾਈ ਜਾ ਰਹੀ ਸੀ, ਜਦੋਂ ਕੇਸ ਦੀ ਸੁਣਵਾਈ ਹੋਵੇਗੀ ਤਾਂ ਸਰਕਾਰ ਪੰਚਾਇਤਾਂ ਨੂੰ ਭੰਗ ਕਰਨ ਵਾਲਾ ਨੋਟੀਫਿਕੇਸ਼ਨ ਵਾਪਿਸ ਲੈ ਲਵੇਗੀ ਅਤੇ ਇਹੀ ਗੱਲ ਸਹੀ ਸਾਬਿਤ ਵੀ ਹੋਈ।