ਦਾ ਐਡੀਟਰ ਨਿਊਜ.ਕੋਟਕਪੂਰਾ —- 2015 ਵਿੱਚ ਹੋਏ ਕੋਟਕਪੂਰਾ ਗੋਲੀਕਾਡ ਵਿੱਚ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ ਜਿਸ ਵਿੱਚ ਇਸ ਕੇਸ ਦੇ ਅਹਿਮ ਪੁਲਿਸ ਅਧਿਕਾਰੀ ਗੁਰਦੀਪ ਸਿੰਘ ਪੰਧੇਰ ਨੇ ਫਰੀਦਕੋਟ ਦੀ ਇੱਕ ਅਦਾਲਤ ਵਿੱਚ ਇੱਕ ਕੇਸ ਦਾਇਰ ਕਰਕੇ ਉਨ੍ਹਾਂ ਪੰਥਕ ਸਖਸ਼ੀਅਤਾਂ ਉੱਪਰ ਮਾਮਲਾ ਚਲਾਉਣ ਦੀ ਮੰਗ ਕੀਤੀ ਹੈ ਜਿਹੜੇ ਉਸ ਸਮੇਂ ਕੋਟਕਪੂਰਾ ਚੌਂਕ ਵਿੱਚ ਮੌਜੂਦ ਸਨ ਤੇ ਜਿਨਾਂ ਦੀ ਪੁਲਿਸ ਨਾਲ ਕਥਿਤ ਮੁੱਠਭੇੜ ਹੋਈ ਸੀ, ਗੁਰਦੀਪ ਸਿੰਘ ਪੰਧੇਰ ਨੇ ਉਸ ਵਖਤ ਰੋਸ ਪ੍ਰਦਰਸ਼ਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਪੰਥਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਰਣਜੀਤ ਸਿੰਘ ਢੱਡਰੀਆਵਾਲਾ, ਸਰਬਜੀਤ ਸਿੰਘ ਧੁੰਦਾ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸੁਖਜੀਤ ਸਿੰਘ ਖੋਸਾ, ਭਾਈ ਹਰਜਿੰਦਰ ਸਿੰਘ ਮਾਂਝੀ ਆਦਿ ਦੱਸੇ ਹਨ, ਪੰਧੇਰ ਵੱਲੋਂ ਦਾਇਰ ਕੀਤੇ ਗਏ ਇਸ ਕੇਸ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ 14 ਅਕਤੂਬਰ 2015 ਨੂੰ 10 ਪੁਲਿਸ ਵਾਲੇ ਗੰਭੀਰ ਜਖਮੀ ਹੋਏ ਸਨ ਤੇ 32 ਪੁਲਿਸ ਵਾਲਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਸਨ, ਇੱਥੇ ਹੀ ਨਹੀਂ ਉਸ ਸਮੇਂ ਸਿੱਖ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਿਭਾਗ ਦੀਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ।
ਇੱਥੇ ਜਿਕਰਯੋਗ ਹੈ ਕਿ ਇਸ ਮਾਮਲੇ ਦੀ ਪਹਿਲੀ ਐਸਆਈਟੀ ਜਿਸ ਵਿੱਚ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਮੁੱਖੀ ਸਨ ਨੇ ਇਸ ਮਾਮਲੇ ਦੀ ਇਕਤਰਫਾ ਜਾਂਚ ਕੀਤੀ ਸੀ ਤੇ ਕੁੰਵਰ ਵਿਜੇ ਪ੍ਰਤਾਪ ਨੇ ਪੁਲਿਸ ਅਧਿਕਾਰੀਆਂ ’ਤੇ ਤਾਂ ਕਾਰਵਾਈ ਕਰ ਦਿੱਤੀ ਸੀ ਲੇਕਿਨ ਇਸ ਵਿੱਚ ਇਨ੍ਹਾਂ ਪੰਥਕ ਆਗੂਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਸੀ ਤੇ ਇਸ ਇਕਤਰਫਾ ਜਾਂਚ ਨੂੰ ਗੁਰਦੀਪ ਪੰਧੇਰ ਤੇ ਇਸ ਕਾਂਡ ਵਿੱਚ ਗੰਭੀਰ ਤੌਰ ਤੇ ਜਖਮੀ ਹੋਏ ਰਛਪਾਲ ਸਿੰਘ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਇੱਕ ਰਿੱਟ ਦਾਇਰ ਕਰਕੇ ਚੁਣੌਤੀ ਦਿੱਤੀ ਸੀ ਜਿਸ ਤੇ 2021 ਵਿੱਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਜਿੱਥੇ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਨੂੰ ਰੱਦ ਕੀਤਾ ਬਲਕਿ ਉਸ ਦੀ ਇਸ ਜਾਂਚ ਤੇ ਕਈ ਗੰਭੀਰ ਟਿੱਪਣੀਆਂ ਕਰਦਿਆਂ ਇਸ ਅਧਿਕਾਰੀ ਨੂੰ ਲੰਬੇ ਹੱਥੀ ਲਿਆ ਤੇ ਸਰਕਾਰ ਨੂੰ ਇਸ ਦੀ ਜਾਂਚ ਲਈ ਦੁਬਾਰਾ ਐਸਆਈਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਸਨ, ਜਿਸ ਤੇ ਏ.ਡੀ.ਜੀ.ਪੀ.ਐਲ.ਕੇ.ਯਾਦਵ, ਆਈ.ਜੀ.ਆਰ.ਕੇ.ਅਗਰਵਾਲ, ਤੇ ਆਈਪੀਐਸ ਗੁਲਨੀਤ ਖੁਰਾਣਾ ਦੇ ਤਹਿਤ ਇੱਕ ਨਵੀਂ ਸਿਟ ਗਠਿਤ ਕੀਤੀ ਸੀ ਇਸ ਸਿਟ ਨੇ ਵੀ ਕੁਝ ਹੋਰ ਪੁਲਿਸ ਅਧਿਕਾਰੀਆਂ ਨੂੰ ਇਸ ਕੇਸ ਵਿੱਚ ਨਾਮਜਦ ਕਰਕੇ 24 ਫਰਵਰੀ 2023 ਨੂੰ ਕੋਰਟ ਵਿੱਚ ਚਲਾਨ ਪੇਸ਼ ਕਰ ਦਿੱਤਾ ਲੇਕਿਨ ਇਸ ਸਿਟ ਨੇ ਵੀ ਇਨਾਂ ਪੰਥਕ ਧਿਰਾਂ ਤੇ ਕੋਈ ਕਾਰਵਾਈ ਨਹੀਂ ਕੀਤੀ।


ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਚਲਾਨ ਕੁੰਵਰ ਵਿਜੇ ਪ੍ਰਤਾਪ ਦੀ ਸਿਟ ਨੇ ਪੇਸ਼ ਕੀਤਾ ਸੀ ਮੌਜੂਦਾ ਪੇਸ਼ ਕੀਤਾ ਗਿਆ ਚਲਾਨ ਵੀ ਉਸ ਦੀ ਫੋਟੋ ਕਾਪੀ ਦੱਸਿਆ ਜਾ ਰਿਹਾ ਹੈ ਤੇ ਸਿਟ ਦੀ ਇਸ ਕਾਰਵਾਈ ਨੂੰ ਦੇਖਦੇ ਹੋਏ ਸਬ-ਇੰਸਪੈਕਟਰ ਗੁਰਦੀਪ ਪੰਧੇਰ ਨੇ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ ਵਿੱਚ ਇਨਾਂ ਆਗੂਆਂ ਖਿਲਾਫ ਅੰਡਰ ਸੈਕਸ਼ਨ-307 , 353, 332, 323, 382, 435, 283, 120-ਬੀ,148, 149 ਆਈਪੀਸੀ ਤੇ ਸੈਕਸ਼ਨ 25 ਆਰਮਜ ਐਕਟ ਤੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਐਕਟ ਤਹਿਤ ਇਹ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਘਟਨਾ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਪੰਥਕ ਆਗੂ ਪੰਥਪ੍ਰੀਤ ਸਿੰਘ ਉਸ ਘਟਨਾ ਤੋਂ ਬਾਅਦ ਖਾਮੋਸ਼ ਹਨ।
ਇਨਾਂ ਖਿਲਾਫ ਕਾਰਵਾਈ ਦੀ ਹੈ ਮੰਗ
ਸਤਨਾਮ ਸਿੰਘ ਫਿਰੋਜਪੁਰ, ਬਾਬਾ ਅਵਤਾਰ ਸਿੰਘ, ਦਲੇਰ ਸਿੰਘ ਖੇੜੀ, ਇੰਦਰਜੀਤ ਸਿੰਘ ਮਾਨਸਾ, ਸੁਖਵਿੰਦਰ ਸਿੰਘ ਮੌਜੂ ਖੇੜਾ, ਹਰਜੀਤ ਸਿੰਘ ਢਪਾਲੀ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਢੱਡਰੀਆ, ਜਗਦੀਪ ਸਿੰਘ, ਮੰਡੇਰ ਸਿੰਘ, ਰਛਪਾਲ ਸਿੰਘ ਫਰੀਦਕੋਟ, ਬਲਪ੍ਰੀਤ ਸਿੰਘ ਬਾਘਾਪੁਰਾਣਾ, ਬਲਕਾਰ ਸਿੰਘ ਮੌੜ ਮੰਡੀ, ਬੱਗਾ ਸਿੰਘ ਮਾਨਸਾ, ਬੇਅੰਤ ਸਿੰਘ ਕੋਟਕਪੂਰਾ, ਹਰਵਿੰਦਰ ਸਿੰਘ, ਅਜੀਤ ਸਿੰਘ, ਗੁਰਪ੍ਰੀਤ ਸਿੰਘ ਮੋਗਾ, ਸੁਰਜੀਤ ਸਿੰਘ ਬਠਿੰਡਾ, ਕਾਲਾ ਸਿੰਘ ਬਠਿੰਡਾ, ਅਮਰਜੀਤ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਸੰਮਰੂਰ, ਬੂਟਾ ਸਿੰਘ ਜੈਤੋ, ਕਰਮ ਸਿੰਘ ਕੋਟਭਾਈ, ਆਤਮਾ ਸਿੰਘ ਦਿਆਲਪੁਰਾ, ਮੇਵਾ ਸਿੰਘ ਦਿਆਲਪੁਰਾ, ਗਗਨਪ੍ਰੀਤ ਸਿੰਘ ਫਰੀਦਕੋਟ, ਰਣਜੀਤ ਸਿੰਘ ਫਰੀਦਕੋਟ, ਕੇਵਲ ਸਿੰਘ ਫਰੀਦਕੋਟ, ਹਰਵਿੰਦਰ ਸਿੰਘ ਬਠਿੰਡਾ, ਸੂਰਮਜੀਤ ਸਿੰਘ ਕੋਟਕਪੂਰਾ, ਇੰਦਰਜੀਤ ਸਿੰਘ ਫਰੀਦਕੋਟ, ਹਰਜਿੰਦਰ ਸਿੰਘ ਫਰੀਦਕੋਟ, ਪੂਨਮ ਸਿੰਘ ਫਰੀਦਕੋਟ, ਬਾਬਾ ਬਲਕਾਰ ਸਿੰਘ ਮੋਗਾ, ਰੁਪਿੰਦਰ ਸਿੰਘ ਫਰੀਦਕੋਟ, ਰੇਸ਼ਮ ਸਿੰਘ ਮੋਗਾ, ਲਖਵੀਰ ਸਿੰਘ ਮੋਗਾ, ਚਮਕੌਰ ਸਿੰਘ ਬਠਿੰਡਾ,ਗੁਰਸੇਵਕ ਸਿੰਘ ਭਾਨਾ, ਮੱਖਣ ਸਿੰਘ ਮੋਗਾ, ਚਮਕੌਰ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਬਲਵੀਰ ਸਿੰਘ ਮੁੱਛਲ ਆਦਿ ਦੇ ਨਾਮ ਸ਼ਾਮਿਲ ਹਨ।