‘ਸਹਿਯੋਗ’ ਸਪੋਰਟਸ ਡਿਵੈਲਪਮੈਂਟ ਐਂਡ ਵੋਮੈਨ ਐਂਪਾਵਰਮੈਂਟ ਸੋਸਾਇਟੀ ਬਜਵਾੜਾ ਵਲੋਂ ਸਰਕਾਰੀ ਸਕੂਲਾਂ ਦੇ ਫੁੱਟਬਾਲ ਖਿਡਾਰੀਆਂ ਨੂੰ ਖੇਡ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ । ਪਿੰਡ ਬਜਵਾੜਾ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਪੁਰ ਮੈਡਮ ਕੋਮਲ ਮਿੱਤਲ ਜੀ ਵਲੋਂ ਇਹ ਕਿੱਟਾਂ ਆਪਣੇ ਕਰ-ਕਮਲਾਂ ਨਾਲ਼ ਖਿਡਾਰੀਆਂ ਨੂੰ ਦਿੱਤੀਆਂ ਗਈਆਂ।ਜਨਰਲ ਜੇ. ਐਸ. ਢਿੱਲੋਂ ਦੁਅਰਾ ਡੀ. ਸੀ. ਮੈਡਮ ਅਤੇ ਬਾਕੀ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਰਾਮ ਮੂਰਤੀ ਸ਼ਰਮਾ ਅਤੇ ਮਾਸਟਰ ਕੁੰਦਨ ਸਿੰਘ ਵਲੋਂ ਸੋਸਾਇਟੀ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ।ਉਹਨਾ ਦੱਸਿਆ ਕਿ ਸੁਸਾਇਟੀ ਦਾ ਮੁੱਖ ਮੰਤਵ ਬੱਚਿਆਂ ਦਾ ਸਰਵਪੱਖੀ ਵਿਕਾਸ, ਲੜਕੀਆਂ ਦਾ ਸਸ਼ਕਤੀਕਰਨ ਅਤੇ ਲਿੰਗ ਭੇਦ ਖਤਮ ਕਰਨਾ ਹੈ।
ਕਿੱਟਾਂ ਪ੍ਰਾਪਤ ਕਰਨ ਵਾਲ਼ੇ ਸਕੂਲਾਂ ਵਿੱਚ ਸ.ਸ.ਸ.ਸ. ਨਾਰਾ, ਸ.ਸ.ਸ.ਸ. ਅੱਜੋਵਾਲ, ਸ.ਮਿ.ਸ. ਡੱਲੇਵਾਲ ਅਤੇ ਸਹਿਯੋਗ ਦੀਆਂ ਮੁੰਡੇ-ਕੁੜੀਆਂ ਦੀਆਂ ਟੀਮਾਂ ਸ਼ਾਮਲ ਸਨ ਜਿਸ ਵਿੱਚ 150 ਦੇ ਕਰੀਬ ਖਿਡਾਰੀ ਹਾਜ਼ਰ ਹੋਏ। ਡੀ.ਸੀ. ਮੈਡਮ ਤੋਂ ਕਿੱਟਾਂ ਪ੍ਰਾਪਤ ਕਰਕੇ ਖਿਡਾਰੀ ਬਹੁਤ ਖੁਸ਼ ਹੋਏ।ਸੋਸਾਇਟੀ ਦੇ ਪ੍ਰਧਾਨ ਸੰਦੀਪ ਸੋਨੀ ਅਤੇ ਬਾਕੀ ਮੈਂਬਰਾਂ ਨੇ ਡੀ. ਸੀ. ਮੈਡਮ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਸਮਾਗਮ ਦੇ ਆਯੋਜਨ ਵਿੱਚ ਰਾਕੇਸ਼ ਮਰਵਾਹਾ, ਭੁਪਿੰਦਰ ਸਿੰਘ ਅਤੇ ਲਵਲੇਸ਼ ਮਿੱਡਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਸਹਿਯੋਗ ਦੇ ਮੈਂਬਰ ਕੰਚਨ ਜੋਸ਼ੀ, ਕਵਿਤਾ ਗੁਪਤਾ, ਭੂਮਿਕਾ ਸ਼ਰਮਾਂ, ਪ੍ਰਿਅੰਕਾ ਸੋਨੀ ਅਤੇ ਅਧਿਆਪਕ ਮਨੋਜ ਕੈਨੇਡੀ, ਪ੍ਰਿਆ ਸ਼ਰਮਾ, ਹਰਮੀਤ ਕੌਰ, ਕੋਚ ਸੁਨੀਤਾ ਅਤੇ ਸੀ. ਏ. ਤਰਨਜੀਤ ਸਿੰਘ ਹਾਜ਼ਰ ਸਨ।ਪ੍ਰਿੰਸੀਪਲ ਸ਼ਰਮਾ ਨੇ ਦੱਸਿਆ ਕਿ ਸੋਸਾਇਟੀ ਦੇ ਪ੍ਰਧਾਨ ਸੰਦੀਪ ਸੋਨੀ ਦੇ ਸੰਦੇਸ਼ ਅਨਸਾਰ ਸੁਸਾਇਟੀ ਜਲਦ ਹੀ ਲੜਕੀਆਂ ਦੇ ਲਈ ਇੱਕ ਸਿਲਾਈ ਸੈਂਟਰ ਖੋਲਣ ਜਾ ਰਹੀ ਹੈ।