ਤਾਮਿਲਨਾਡੂ, 26 ਅਗਸਤ 2023 – ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਪੁਨਾਲੂਰ ਮਦੁਰਾਈ ਐਕਸਪ੍ਰੈਸ ਨੂੰ ਤਾਮਿਲਨਾਡੂ ਦੇ ਮਦੁਰਾਈ ਰੇਲਵੇ ਸਟੇਸ਼ਨ ‘ਤੇ ਅੱਗ ਲੱਗ ਗਈ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਮਰਨ ਵਾਲੇ ਜ਼ਿਆਦਾਤਰ ਲੋਕ ਉੱਤਰ ਪ੍ਰਦੇਸ਼ ਦੇ ਹਨ।
ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੀ ਸੂਚਨਾ ਸਵੇਰੇ 5.15 ਵਜੇ ਦੇ ਕਰੀਬ ਮਿਲੀ। ਜਦੋਂ ਟਰੇਨ ਨੂੰ ਮਦੁਰਾਈ ਯਾਰਡ ਜੰਕਸ਼ਨ ‘ਤੇ ਰੋਕਿਆ ਗਿਆ। ਦੱਖਣੀ ਰੇਲਵੇ ਦਾ ਕਹਿਣਾ ਹੈ ਕਿ ਟਰੇਨ ਦੇ ਪ੍ਰਾਈਵੇਟ ਪਾਰਟੀ ਕੋਚ ‘ਚ ਸਵਾਰ ਯਾਤਰੀ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰ ਦੀ ਤਸਕਰੀ ਕਰ ਰਹੇ ਸਨ ਅਤੇ ਇਸ ਕਾਰਨ ਅੱਗ ਲੱਗ ਗਈ।
ਮਦੁਰਾਈ ਕਲੈਕਟਰ ਨੇ ਹਾਦਸੇ ‘ਚ 8 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਰਾਜਾਜੀ ਕਾਲਜ, ਮਦੁਰਾਈ ‘ਚ ਦਾਖਲ ਕਰਵਾਇਆ ਗਿਆ ਹੈ।