– ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 255 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ
ਜਲੰਧਰ, 24 ਅਗਸਤ 2023 – ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਮਨਪ੍ਰੀਤ ਸਿੰਘ ਢਿੱਲੋ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਨਰਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਅਗਵਾਈ ਹੇਠ ਅਸ਼ੀ ਜਸਪਾਲ ਸਿੰਘ ਦੀ ਪੁਲਿਸ ਪਾਰਟੀ ਵੱਲੋ ਐਨ.ਡੀ.ਪੀ.ਐਸ. ਐਕਟ ਦੇ ਮੁੱਕਦਮਾ ਵਿੱਚ 01 ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਰਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਅਸ਼ੀ ਜਸਪਾਲ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਰੋਲੀ ਰੋਡ ਮਹਿਤਪੁਰ ਤੋ 01 ਨਸ਼ਾ ਸਮੱਗਲਰ ਸ਼ਿੰਦਰ ਸਿੰਘ ਉਰਫ ਪੱਪੂ ਪੁੱਤਰ ਅਜੀਤ ਸਿੰਘ ਵਾਸੀ ਟਿੰਡੀਵਾਲਾ ਥਾਣਾ ਸਦਰ ਫਿਰੋਜਪੁਰ ਪਾਸੋ ਕਾਲੇ ਰੰਗ ਦੀ ਕਿੱਟ ਵਿੱਚ ਮੋਮੀ ਲਿਫਾਫਾ ਵਿੱਚੋ 255 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਜਿਸ ਤੇ ਅਸ਼ੀ ਜਸਪਾਲ ਸਿੰਘ ਨੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲ਼ੀ ਤਫਤੀਸ਼ ਅਮਲ ਵਿੱਚ ਲਿਆਂਦੀ।
ਦੋਸ਼ੀ ਦੇ ਖਿਲਾਫ ਮੁੱਕਦਮਾ ਨੰ. 85 ਮਿਤੀ 23.08.2023 A/D 21(C)-61-85 NDPS Act ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਦੋਰਾਨੇ ਤਫਤੀਸ਼ ਦੋਸ਼ੀ ਸ਼ਿੰਦਰ ਸਿੰਘ ਉਰਫ ਪੱਪੂ ਉਕਤ ਦੀ ਨਿਸ਼ਾਨਦੇਹੀ ਪਰ ਪਿੰਡ ਬੂਟੇ ਦੀਆਂ ਛੰਨਾ ਤੋ 45 ਹਜਾਰ ਰੁਪਏ ਬ੍ਰਾਮਦ ਕੀਤੇ। ਦੋਸ਼ੀ ਦਾ ਪੁਲਿਸ ਰਿਮਾਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਦੋਸ਼ੀ ਮੁੱਕਦਮਾ ਨੰਬਰ 23 ਮਿਤੀ 03.08.2023 A/D 21(C)/25/29/27-(A)-61-85 NDPS ACT ਥਾਣਾ SSOC ਅੰਮ੍ਰਿਤਸਰ (10 ਕਿਲੋ ਹੈਰੋਇਨ) ਤੇ
ਮੁੱਕਦਮਾ ਨੰਬਰ 23 ਮਿਤੀ 03.08.2023 A/D 21(C)/25/29/27-(A)-61-85 NDPS ACT ਥਾਣਾ SSOC ਅੰਮ੍ਰਿਤਸਰ ਤੇ ਮੁ:ਨੰ: 107 ਮਿਤੀ 17-08-2023 U/S 21(C)-61-85 NDPS ACT ਥਾਣਾ ਗੁਰਾਇਆ (08 ਕਿਲੋ ਹੈਰੋਇਨ) ਵੀ ਲੋੜੀਦਾ ਹੈ। ਦੋਸ਼ੀ ਮੁ:ਨੰ: : 107/2023 ਥਾਣਾ ਗੁਰਾਇਆ ਵਿੱਚ ਦੋਸ਼ੀ ਜੋਗਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਰਜਾਪੁਰ ਥਾਣਾ ਲਾਡੋਵਾਲ ਜਿਲ੍ਹਾ ਲੁਧਿਆਣਾ ਜਿਸਦੇ ਪਾਕਿਸਤਾਨ ਨਾਲ ਸਬੰਧ ਹਨ। ਜੋ ਦੋਸ਼ੀ ਸ਼ਿੰਦਰ ਸਿੰਘ ਉਰਫ ਪੱਪੁ ਉਸਦਾ ਰਿਸ਼ਤੇਦਾਰ ਹੈ।
ਬ੍ਰਾਮਦਗੀ: 255 ਗ੍ਰਾਮ ਹੈਰੋਇਨ ਤੇ 45 ਹਜਾਰ ਰੁਪਏ ਭਾਰਤੀ ਕਰੰਸੀ