ਚੰਡੀਗੜ੍ਹ ——– ਐੱਨ.ਐੱਸ.ਯੂ.ਆਈ. ਨੂੰ ਅੱਜ ਉਸ ਸਮੇਂ ਤਕੜਾ ਝਟਕਾ ਲੱਗਾ ਜਦੋਂ ਰਾਸ਼ਟਰੀ ਪ੍ਰਧਾਨ ਰਹੇ ਕੁੰਦਨ ਨੂੰ ਸਬਕ ਸਿਖਾਉਣ ਲਈ ਸੁੱਖੀ ਤੇ ਜੌਨੀ ਗਰੁੱਪ ਦੇ ਸੀਨੀਅਰ ਲੀਡਰ ਆਪ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਦਾ ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਸਵਾਗਤ ਕੀਤਾ ਗਿਆ ਤੇ ਪਾਰਟੀ ਅੰਦਰ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ। ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਐੱਨ.ਐੱਸ.ਯੂ.ਆਈ.ਦੇ ਰਾਸ਼ਟਰੀ ਪ੍ਰਧਾਨ ਕੁੰਦਨ ਵੱਲੋਂ ਇਨ੍ਹਾਂ ਨੌਜਵਾਨ ਆਗੂਆਂ ਦੀ ਮੇਹਨਤ ਨੂੰ ਅਣਗੌਲਿਆ ਕੀਤਾ ਗਿਆ ਸੀ ਜਿਸ ਕਾਰਨ ਇਹ ਨੌਜਵਾਨ ਆਗੂ ਨਰਾਜ ਚੱਲ ਰਹੇ ਸਨ।
ਆਪ ਵਿੱਚ ਸ਼ਾਮਿਲ ਹੇੋਣ ਵਾਲਿਆਂ ਵਿੱਚ ਐਨ ਐਸ ਯੂ ਆਈ ਦੇ ਸਾਬਕਾ ਪ੍ਰਧਾਨ ਹਰਿੰਦਰ ਜੌਨੀ, ਸਾਬਕਾ ਪ੍ਰਧਾਨ ਸੁਖਜੀਤ ਸਿੰਘ ਸੁੱਖੀ ਜੋ ਕਿ 2016 ਵਿੱਚ ਪ੍ਰਧਾਨ ਚੁਣੇ ਗਏ ਸਨ ਨੇ ਕਿਹਾ ਕਿ ਐੱਨ.ਐੱਸ.ਯੂ.ਆਈ.ਨੂੰ ਖੜ੍ਹੀ ਕਰਨ ਵਿੱਚ ਬਹੁਤ ਮੇਹਨਤ ਕੀਤੀ ਸੀ ਲੇਕਿਨ ਜਥੇਬੰਦੀ ਦੇ ਕੁਝ ਘੜੰਮ ਚੌਧਰੀਆਂ ਨੂੰ ਇਹ ਰਾਸ ਨਹੀਂ ਆਈ ਤੇ ਹੁਣ ਸਾਡੀ ਟੀਮ ਆਪ ਨੂੰ ਯੁਨੀਵਰਸਿਟੀ ਵਿੱਚ ਆਪ ਨੂੰ ਮਜਬੂਤ ਕਰਨ ਲਈ ਪੂਰਾ ਜੋਰ ਲਗਾਵੇਗੀ। ਸੁਖਜੀਤ ਸੁੱਖੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਯੂਥ ਉਨ੍ਹਾਂ ਦੇ ਨਾਲ ਹੈ ਤੇ ਐੱਨ.ਐਸ.ਯੂ.ਆਈ.ਨੂੰ ਭਵਿੱਖ ਵਿੱਚ ਹੋਰ ਵੀ ਝਟਕੇ ਲੱਗਣੇ ਤੈਅ ਹਨ।
ਇਸ ਮੌਕੇ ਆਪ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸਾਬਕਾ ਪ੍ਰਧਾਨ ਮਨਿੰਦਰਜੀਤ ਸਿੰਘ ਗਰੇਵਾਲ,ਸਾਬਕਾ ਪਾਰਟੀ ਪ੍ਰਧਾਨ ਗੁਰਪ੍ਰੀਤ ਸਿੰਘ ਹੁੰਦਲ, ਸਾਬਕਾ ਕੈਂਪਸ ਪ੍ਰਧਾਨ ਐਨ ਐਸ ਯੂ ਆਈ ਸਤਿੰਦਰ ਸੱਤੀ, ਜਸ਼ਨ ਕੰਬੋਜ ਸਾਬਕਾ ਪ੍ਰਧਾਨ ਪੀ ਯੂ ਸੀ ਐਸ ਸੀ 2017-2018 ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਐੱਨ ਐਸ ਯੂ ਆਈ ਦੇ ਇਨਚਾਰਜ ਵੀ ਰਹਿ ਚੂਕੇ ਹਨ। ਵਿਪੁਲ ਅੱਤਰੀ ਤੇ ਤੇਗਵੀਰ ਸਿੰਘ ਸਾਬਕਾ ਸੈਕਟਰੀ ਹਨ।