ਹੁਸ਼ਿਆਰਪੁਰ 16 ਅਗਸਤ 2023 – 77ਵੇਂ ਅਜ਼ਾਦੀ ਦਿਵਸ ਤੇ ਲੇਬਰ ਸ਼ੈੱਡ ਨਜਦੀਕ ਘੰਟਾ ਘਰ ਹੁਸ਼ਿਆਰਪੁਰ ਵਿਖੇ ਅਜ਼ਾਦੀ ਦਿਵਸ ਤੇ ਸੁਖਦੇਵ ਸਿੰਘ ਸਾਬੀ ਪ੍ਰਧਾਨ ਬਾਬਾ ਵਿਸ਼ਕਰਮਾ ਮਜ਼ਦੂਰ ਯੂਨੀਅਨ ਵੈਲਫੇਅਰ ਸੁਸਾਇਟੀ ਦੀ ਪ੍ਰਧਾਨਗੀ ਹੇਠ ਸਮਾਗਮ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਜ਼ਿਲ੍ਹਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋਂ ਝੰਡਾ ਲਹਿਰਾਇਆ ਗਿਆ।
ਇਸ ਮੌਕੇ ਮਜ਼ਦੂਰ ਯੂਨੀਅਨ ਨੂੰ ਸੰਬੋਧਨ ਕਰਦੇ ਹੋਏ ਡਾ ਲਖਵੀਰ ਸਿੰਘ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਰੋਲ ਰਿਹਾ ਹੈ। ਪਰ ਬਦਕਿਸਮਤੀ 77 ਸਾਲ ਦੀ ਅਜ਼ਾਦੀ ਦੇ ਬਆਦ ਵੀ ਅੱਜ ਮਜ਼ਦੂਰ ਦੀ ਹਾਲਤ ਬਹੁਤ ਮਾੜੀ ਹੈ, ਸਰਮਾਏਦਾਰ ਤੇ ਜਗੀਰਦਾਰ ਲੋਕ ਅੱਜ ਵੀ ਮਜ਼ਦੂਰਾਂ ਨੂੰ ਪੂਰੀ ਉਜਰਤ ਨਹੀ ਦੇ ਰਿਹੇ ਤੇ ਬਹੁਤ ਸਾਰੀਆ ਮਨਾਤਾ ਪ੍ਰਪਾਤ ਸੰਸਥਾਵਾ ਜੋ ਕਿ ਮਜ਼ਦੂਰਾਂ ਨੂੰ ਡੀ. ਸੀ. ਰੇਟ ਵੀ ਨਹੀ ਦੇ ਰਹੀਆਂ।

ਉਨ੍ਹਾਂ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਮਜ਼ਦੂਰੀ ਵੱਲ ਧਿਆਨ ਦਿੱਤਾ ਜਾਵੇ ,. ਜੇਕਰ ਇਹਨਾਂ ਨੂੰ ਵਧੀਆ ਦਿਹਾੜੀ ਮਿਲ ਜਾਵੇ ਤਾ ਇਹ ਲੋਕ ਵੀ ਵਧੀਆ ਤਰੀਕੇ ਨਾਲ ਆਪ ਅਤੇ ਬੱਚਿਆਂ ਨੂੰ ਦਾ ਪਾਲਣ ਪੋਸਣ ਕਰ ਸਕਦੇ ਹਨ । ਇਸ ਮੌਕੇ ਉਹਨਾਂ ਕਿਹਾ ਕਿ ਰਾਜਨੀਤਕ ਲੋਕ ਹੋਣ ਜਾਂ ਆਈ. ਏ. ਐਸ. ਅਫਸਰ ਜਾਂ ਹੋਰ ਅਹੁਦਿਆਂ ‘ਤੇ ਜਿੰਨੇ ਵੀ ਲੋਕ ਬੈਠੇ ਹਨ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਉਣੀ ਚਾਹੀਦੀ ਤਾਂ ਹੀ ਜਿਨ੍ਹਾਂ ਲੋਕਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹਨ, ਉਹਨਾਂ ਨੂੰ ਸੱਚੀ ਦੇਸ ਭਗਤੀ ਦੀ ਸ਼ਰਦਧਾਜਲੀ ਮਿਲੇਗੀ। ਇਸ ਮੌਕੇ ਚੈਅਰਮੈਨ ਰਕੇਸ ਸਿੱਧੂ , ਸਫਾਈ ਕਰਮਚਾਰੀ ਯੂਨੀਅਨ ਵੱਲੋਂ ਪ੍ਰਧਾਨ ਕਰਨਜੋਤ ਆਦੀਆਂ, ਉਪ ਪ੍ਰਧਾਨ ਸੋਮਨਾਥ , ਜਨਕ ਰਾਜ , ਸੰਨੀ , ਜੀਵਨ ਲਾਲ, ਪ੍ਰਭੂਦਿਆਲ ਆਦਿ ਹਾਜ਼ਰ ਸਨ ।