ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——- ਫਿੱਟ ਬਾਈਕਰ ਕਲੱਬ ਵੱਲੋਂ ਆਜਾਦੀ ਦਿਹਾੜੇ ਮੌਕੇ ਹਰ ਸਾਲ ਦੀ ਤਰ੍ਹਾਂ ਸ਼ਹਿਰ ਵਿੱਚ ਸਾਈਕਲ ਰੈਲੀ ਕੱਢੀ ਗਈ ਜਿਸ ਤੋਂ ਪਹਿਲਾ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿਖੇੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਰਿਟਾਇਰਡ ਕਰਨਲ ਗੁਰਮੀਤ ਸਿੰਘ ਤੇ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਅਦਾ ਕੀਤੀ ਗਈ। ਇਸ ਸਮੇਂ ਰਿਟਾਇਰਡ ਕਰਨਲ ਗੁਰਮੀਤ ਸਿੰਘ ਤੇ ਪਰਮਜੀਤ ਸਿੰਘ ਸੱਚਦੇਵਾ ਨੇ ਦੇਸ਼ ਵਾਸੀਆਂ ਨੂੰ ਜਿੱਥੇ ਆਜਾਦੀ ਦਿਹਾੜੇ ਦੀ ਵਧਾਈ ਦਿੱਤੀ ਉੱਥੇ ਹੀ ਦੇਸ਼ ਦੀ ਤਰੱਕੀ ਵਿੱਚ ਬਣਦਾ ਸਹਿਯੋਗ ਪਾਉਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਮੁਨੀਰ ਨਾਜਰ, ਸਾਬੀ ਸੈਣੀ, ਗੁਰਵਿੰਦਰ ਸਿੰਘ, ਅਮਨ, ਅਮਰਿੰਦਰ, ਗੁਰਮੇਲ, ਤਰਲੋਚਨ, ਉਕਾਂਰ ਸਿੰਘ, ਗੁਰਵਿੰਦਰ ਸਿੰਘ ਸੋਨੂੰ, ਨੀਰਜ ਚਾਵਲਾ, ਰਿਤੇਸ਼ ਗੋਇਲ, ਬੋਪਾਰਾਏ, ਰੋਹਿਤ ਬਸੀ, ਬਲਵਿੰਦਰ ਰਾਣਾ, ਰਜਤ ਸ਼ਰਮਾ, ਜਸਬੀਰ ਸਿੰਘ, ਸੰਦੀਪ ਸੂਦ, ਅਮਿਤ ਨੇਗੀ, ਸੋਨੀਆ ਨੇਗੀ, ਉਕਾਂਰ ਸਿੰਘ, ਰਾਜ, ਸ਼ਿਵਾਂਜਲੀ, ਨੀਰਜ, ਬਲਵੀਰ, ਰੁਪਿੰਦਰ, ਦੀਪਕਾ,ਸਾਂਚੀ,, ਕਰਨ, ਪ੍ਰਦੀਪ ਆਦਿ ਵੀ ਹਾਜਰ ਰਹੇ।