– ਭਾਰਤ-ਪਾਕਿ ਮੈਚ 15 ਅਕਤੂਬਰ ਦੀ ਬਜਾਏ 14 ਅਕਤੂਬਰ ਨੂੰ ਖੇਡਿਆ ਜਾਵੇਗਾ
– ਇੰਗਲੈਂਡ-ਪਾਕਿਸਤਾਨ ਹੁਣ 11 ਨਵੰਬਰ ਨੂੰ ਕੋਲਕਾਤਾ ‘ਚ ਭਿੜਨਗੇ
ਨਵੀਂ ਦਿੱਲੀ, 10 ਅਗਸਤ 2023 – ICC ਨੇ ਵਨਡੇ ਵਿਸ਼ਵ ਕੱਪ 2023 ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ। ਅਪਡੇਟ ਕੀਤੇ ਸ਼ਡਿਊਲ ‘ਚ 9 ਮੈਚਾਂ ਦੀਆਂ ਤਰੀਕਾਂ ਨੂੰ ਬਦਲਿਆ ਗਿਆ ਹੈ। ਭਾਰਤ-ਪਾਕਿਸਤਾਨ ਮੈਚ ਹੁਣ ਅਹਿਮਦਾਬਾਦ ‘ਚ 15 ਅਕਤੂਬਰ ਦੀ ਬਜਾਏ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਕੋਲਕਾਤਾ ‘ਚ 12 ਨਵੰਬਰ ਨੂੰ ਹੋਣ ਵਾਲਾ ਪਾਕਿਸਤਾਨ-ਇੰਗਲੈਂਡ ਦਾ ਮੈਚ ਹੁਣ 11 ਨਵੰਬਰ ਨੂੰ ਹੋਵੇਗਾ।
ਟੀਮ ਇੰਡੀਆ ਨੇ ਗਰੁੱਪ ਗੇੜ ‘ਚ ਆਪਣਾ ਆਖਰੀ ਮੈਚ 11 ਨਵੰਬਰ ਨੂੰ ਨੀਦਰਲੈਂਡ ਦੇ ਖਿਲਾਫ ਖੇਡਣਾ ਸੀ ਪਰ ਹੁਣ ਇਹ ਮੈਚ 12 ਨਵੰਬਰ ਨੂੰ ਬੈਂਗਲੁਰੂ ‘ਚ ਹੋਵੇਗਾ।
ਵਿਸ਼ਵ ਕੱਪ ‘ਚ 9 ਮੈਚਾਂ ਦਾ ਸਮਾਂ ਬਦਲਿਆ ਗਿਆ ਹੈ ਪਰ ਕਿਸੇ ਵੀ ਮੈਚ ਦਾ ਸਥਾਨ ਨਹੀਂ ਬਦਲਿਆ ਗਿਆ ਹੈ। ਅਪਡੇਟ ਕੀਤੇ ਸ਼ਡਿਊਲ ‘ਚ ਪਾਕਿਸਤਾਨ ਦੇ ਨਾਲ-ਨਾਲ ਬੰਗਲਾਦੇਸ਼ ਅਤੇ ਇੰਗਲੈਂਡ ਦੇ 3-3 ਮੈਚਾਂ ਦੀਆਂ ਤਰੀਕਾਂ ਨੂੰ ਵੀ ਬਦਲਿਆ ਗਿਆ ਹੈ। ਆਸਟ੍ਰੇਲੀਆ ਅਤੇ ਭਾਰਤ ਦੇ ਦੋ-ਦੋ ਮੈਚਾਂ ਦੀ ਸਮਾਂ-ਸਾਰਣੀ ਬਦਲ ਦਿੱਤੀ ਗਈ ਹੈ, ਜਦਕਿ ਨਿਊਜ਼ੀਲੈਂਡ, ਦੱਖਣੀ ਅਫਰੀਕਾ, ਸ੍ਰੀਲੰਕਾ ਅਤੇ ਨੀਦਰਲੈਂਡ ਦੇ ਵੀ ਇੱਕ-ਇੱਕ ਮੈਚ ਮੁੜ ਤੈਅ ਕਰਨਾ ਪਿਆ ਹੈ।
ਆਈ.ਸੀ.ਸੀ. ਵਲੋਂ ਬਦਲੇ ਗਏ ਇਨ੍ਹਾਂ ਮੈਚਾਂ ਦੇ ਸ਼ਡਿਊਲ: –
– 10 ਅਕਤੂਬਰ: ਇੰਗਲੈਂਡ ਬਨਾਮ ਬੰਗਲਾਦੇਸ਼ (ਸਮਾਂ ਬਦਲਿਆ ਗਿਆ)
– 10 ਅਕਤੂਬਰ: ਪਾਕਿਸਤਾਨ ਬਨਾਮ ਸ੍ਰੀਲੰਕਾ (ਪਹਿਲਾਂ ਇਹ ਮੈਚ 12 ਅਕਤੂਬਰ ਨੂੰ ਹੋਣਾ ਸੀ)
– 12 ਅਕਤੂਬਰ: ਆਸਟ੍ਰੇਲੀਆ ਬਨਾਮ ਦੱਖਣੀ ਅਫ਼ਰੀਕਾ (ਪਹਿਲਾਂ ਇਹ ਮੈਚ 13 ਅਕਤੂਬਰ ਨੂੰ ਹੋਣਾ ਸੀ)
– 13 ਅਕਤੂਬਰ: ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ (ਪਹਿਲਾਂ ਇਹ ਮੈਚ 14 ਅਕਤੂਬਰ ਨੂੰ ਹੋਣਾ ਸੀ)
– 14 ਅਕਤੂਬਰ: ਭਾਰਤ ਬਨਾਮ ਪਾਕਿਸਤਾਨ (ਪਹਿਲਾਂ ਇਹ ਮੈਚ 15 ਅਕਤੂਬਰ ਨੂੰ ਹੋਣਾ ਸੀ)
– 15 ਅਕਤੂਬਰ: ਇੰਗਲੈਂਡ ਬਨਾਮ ਅਫ਼ਗ਼ਾਨਿਸਤਾਨ (ਪਹਿਲਾਂ ਇਹ ਮੈਚ 14 ਅਕਤੂਬਰ ਨੂੰ ਹੋਣਾ ਸੀ)
– 11 ਨਵੰਬਰ: ਆਸਟ੍ਰੇਲੀਆ ਬਨਾਮ ਬੰਗਲਾਦੇਸ਼ (ਪਹਿਲਾਂ ਇਹ ਮੈਚ 12 ਨਵੰਬਰ ਨੂੰ ਹੋਣਾ ਸੀ)
– 11 ਨਵੰਬਰ: ਇੰਗਲੈਂਡ ਬਨਾਮ ਪਾਕਿਸਤਾਨ (ਪਹਿਲਾਂ ਇਹ ਮੈਚ 12 ਨਵੰਬਰ ਨੂੰ ਹੋਣਾ ਸੀ)
– 12 ਨਵੰਬਰ: ਭਾਰਤ ਬਨਾਮ ਨੀਦਰਲੈਂਡਜ਼ (ਪਹਿਲਾਂ ਇਹ ਮੈਚ 11 ਨਵੰਬਰ ਨੂੰ ਹੋਣਾ ਸੀ)