ਦਾ ਐਡੀਟਰ ਨਿਊਜ.ਚੰਡੀਗੜ੍ਹ। ਸੂੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਤੋਂ 5 ਨੌਜਵਾਨਾਂ ਨੇ ਹੁਸ਼ਿਆਰਪੁਰ ਨਗਰ ਨਿਗਮ ਵਿੱਚ ਨਿੱਕਲੀਆਂ ਸਫਾਈ ਸੇਵਕਾਂ ਦੀਆਂ ਪੋਸਟਾਂ ਲਈ ਅਪਲਾਈ ਕੀਤਾ ਹੈ ਤੇ 4 ਵੱਲੋਂ ਇੰਟਰਵਿਊ ਵੀ ਦਿੱਤੀ ਗਈ ਹੈ, ਹੁਣ ਦੇੇਖਣਾ ਹੋਵੇਗਾ ਕਿ ਸਤੌਜ ਦੇ ਕਿਸੇ ਨੌਜਵਾਨ ਨੂੰ ਇੱੱਥੇ ਨੌਕਰੀ ਮਿਲਦੀ ਹੈ ਜਾਂ ਫਿਰ ਨਹੀਂ, ਜਿਕਰਯੋਗ ਹੈ ਕਿ ਹੁਸ਼ਿਆਰਪੁਰ ਤੋਂ ਲੱਗਭੱਗ 160-70 ਕਿਲੋਮੀਟਰ ਦੂਰ ਤੋਂ ਨੌਕਰੀ ਦੀ ਭਾਲ ਵਿੱਚ ਆਏ ਇਹ ਨੌਜਵਾਨ ਜੇਕਰ ਨੌਕਰੀ ਪ੍ਰਾਪਤ ਕਰ ਲੈਂਦੇ ਹਨ ਤਾਂ ਇਨ੍ਹਾਂ ਨੂੰ ਡੀ.ਸੀ.ਰੇਟ ’ਤੇ ਹੀ ਸੈਲਰੀ ਮਿਲੇਗੀ ਜੋ ਕਿ 9-10 ਹਜਾਰ ਪ੍ਰਤੀ ਮਹੀਨਾ ਹੈ ਤੇ ਇੰਨੇ ਘੱਟ ਪੈਸਿਆਂ ਵਿੱਚ ਘਰ ਤੋਂ ਇੰਨੀ ਦੂਰ ਨੌਜਵਾਨ ਕਿਵੇਂ ਅੱਗੇ ਵੱਧ ਸਕਣਗੇ ਇਹ ਸੋਚਣ ਵਾਲੀ ਗੱਲ ਹੈ ਲੇਕਿਨ ਇਸ ਸਮੇਂ ਨਗਰ ਨਿਗਮ ਵਿੱਚ ਮੁੱਖ ਮੰਤਰੀ ਦੇ ਪਿੰਡ ਤੋਂ ਆਉਣ ਵਾਲੇ ਨੌਜਵਾਨ ਚਰਚਾ ਵਿੱਚ ਹਨ, ਇਨ੍ਹਾਂ ਨੌਜਵਾਨਾਂ ਵਿੱਚ ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਸੰੰਦੀਪ ਸਿੰਘ ਤੇ ਮਨਪ੍ਰੀਤ ਸਿੰਘ ਸ਼ਾਮਿਲ ਹਨ ਜੋ ਇੰਟਰਵਿਊ ਦੇ ਚੁੱਕੇ ਹਨ। ਦੂਜੇ ਪਾਸੇ ਨਗਰ ਨਿਗਮ ਵਿੱਚ ਇੰਟਰਵਿਊ ਲੈਣ ਵਾਲੇ ਅਧਿਕਾਰੀਆਂ ਕੋਲ ਭਾਵੇਂ ਕਿਸੇ ਦੀ ਕੋਈ ਸਿਫਾਰਿਸ਼ ਨਹੀਂ ਆਈ ਲੇਕਿਨ ਸੀ.ਐੱਮ. ਦੇ ਪਿੰਡ ਦੇ ਨੌਜਵਾਨਾਂ ਦਾ ਨੌਕਰੀ ਲੈਣ ਆਉਣਾ ਅਧਿਕਾਰੀਆਂ ਉੱਪਰ ਇੱਕ ਦਬਾਅ ਦੀ ਤਰ੍ਹਾਂ ਬਣ ਚੁੱਕਾ ਹੈ।
ਇੱਥੇ ਦੱਸ ਦਈਏ ਕਿ ਨਗਰ ਨਿਗਮ ਹੁਸ਼ਿਆਰਪੁਰ ਵਿੱਚ 150 ਸਫਾਈ ਸੇਵਕਾਂ ਤੇ 30 ਸੀਵਰਮੈਨਾਂ ਦੀ ਭਰਤੀ ਚੱਲ ਰਹੀ ਹੈ ਜੋ ਕਿ ਠੇਕਾ ਪ੍ਰਣਾਲੀ ਅਨੁਸਾਰ ਰੱਖੇ ਜਾਣੇ ਹਨ ਤੇ ਇਨ੍ਹਾਂ ਪੋਸਟਾਂ ਲਈ ਜਿਨ੍ਹਾਂ ਨੌਜਵਾਨਾਂ ਨੇ ਅਪਲਾਈ ਕੀਤਾ ਹੈ ਉਨ੍ਹਾਂ ਵਿੱਚ ਹੁਸ਼ਿਆਰਪੁਰ ਸਮੇਤ ਸੰਗਰੂਰ, ਸੁੁਨਾਮ, ਪਟਿਆਲਾ, ਅਮਿ੍ਰਤਸਰ ਨਾਲ ਸਬੰਧਿਤ ਨੌਜਵਾਨ ਵੀ ਹਨ ਜਿਨ੍ਹਾ ਦੀ ਵਿੱਦਿਅਕ ਯੋਗਤਾ ਜਿਆਦਾ ਹੈ। ਧੂਰੀ ਤੋਂ ਸਫਾਈ ਸੇਵਕ ਦੀ ਇੰਟਰਵਿਊ ਦੇਣ ਪੁੱਜੇ ਕਰਨਪ੍ਰੀਤ ਨੇ ਦੱਸਿਆ ਕਿ ਉਸਨੇ ਇੰਜਨੀਅਰਿੰਗ ਵਿੱਚ ਤਿੰਨ ਸਾਲ ਦਾ ਡਿਪਲੋਮਾ ਕੀਤਾ ਹੋਇਆ ਹੈ ਲੇਕਿਨ ਕਿਤੇ ਵੀ ਪੱਕੀ ਨੌਕਰੀ ਨਹੀਂ ਮਿਲ ਰਹੀ ਇਸ ਲਈ ਹੁਣ ਸਫਾਈ ਸੇਵਕ ਦੀ ਨੌਕਰੀ ਲਈ ਅਪਲਾਈ ਕੀਤਾ ਹੈ।