ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਸੋਮਵਾਰ ਸੇਵੇਰੇ ਹੁਸ਼ਿਆਰਪੁਰ ਦੇ ਨਵੇਂ ਕੋਰਟ ਕੰਪਲੈਕਸ ਵਿੱਚ ਮਾਣਯੋਗ ਜੱਜ ਰੁਪਿੰਦਰ ਦੀ ਅਦਾਲਤ ਵਿੱਚ ਅਕਾਲੀ ਦਲ ਦੇ 17 ਆਗੂ ਪਿਛਲੀ ਕੈਪਟਨ ਸਰਕਾਰ ਸਮੇਂ ਪਏ ਇੱਕ ਕੇਸ ਦੀ ਸੁਣਵਾਈ ਦੌਰਾਨ ਪੁੱਜੇ ਲੇਕਿਨ ਇੱਕ ਸਾਬਕਾ ਅਕਾਲੀ ਆਗੂ ਸਤਵਿੰਦਰਪਾਲ ਸਿੰਘ ਢੱਟ ਦੇ ਇਸ ਸੁਣਵਾਈ ਵਿੱਚ ਨਾ ਪੁੱਜਣ ਕਾਰਨ ਮਾਣਯੋਗ ਜੱਜ ਵੱਲੋਂ ਸੁਣਵਾਈ ਦੀ ਅਗਲੀ ਤਾਰੀਖ ਪਾ ਦਿੱਤੀ ਗਈ। ਅਦਾਲਤ ਵਿੱਚੋ ਬਾਹਰ ਆਉਣ ’ਤੇ ਅਕਾਲੀ ਆਗੂਆਂ ਦੇ ਵਕੀਲ ਨੇ ਉਨ੍ਹਾਂ ਨੂੰ ਦੱਸਿਆ ਕਿ ਜੇਕਰ ਤੁਸੀਂ ਸਾਰੇ ਅੱਜ ਹਾਜਰ ਹੋ ਜਾਂਦੇ ਤਾਂ ਮਾਮਲਾ ਅੱਜ ਹੀ ਖਤਮ ਹੋ ਜਾਣਾ ਸੀ, ਇਹ ਗੱਲ ਸੁਣਨ ਪਿੱਛੋ ਮੌਕੇ ’ਤੇ ਮੌਜੂਦ ਅਕਾਲੀ ਦਲ ਦੇ ਆਗੂ ਇਕਬਾਲ ਸਿੰਘ ਖੇੜਾ ਦਾ ਪਾਰਾ ਚੜ੍ਹ ਗਿਆ ਤੇ ਉਨ੍ਹਾਂ ਕਿਹਾ ਕਿ ਸਾਡੀ ਖੱਜਲ ਖੁਆਰੀ ਸਿਰਫ ਤੇ ਸਿਰਫ ਸਤਵਿੰਦਰਪਾਲ ਢੱਟ ਕਾਰਨ ਹੋ ਰਹੀ ਹੈ ਜਿਨ੍ਹਾਂ ਨੇ ਪਹਿਲਾ 150 ਕਰੋੜ ਛਕਿਆ ਤੇ ਹੁਣ ਕੈਨੇਡਾ ਜਾ ਕੇ ਬੈਠ ਗਿਆ ਹੈ, ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੂਲੇਵਾਲ ਰਾਠਾ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਸਤਨਾਮ ਬੰਟੀ ਚੱਗਰਾ, ਨਿਰਮਲ ਸਿੰਘ ਭੀਲੋਵਾਲ, ਅਵਤਾਰ ਸਿੰਘ ਜੌਹਲ, ਰਜਿੰਦਰ ਸਿੰਘ ਸ਼ੂਕਾ, ਜਗਤਾਰ ਸੈਣੀ ਤੇ ਹੋਰ ਵੀ ਮੌਜੂਦ ਸਨ। ਇਕਬਾਲ ਸਿੰਘ ਖੇੜਾ ਦੀ ਗੱਲ ਸੁਣਨ ਪਿੱਛੋ ਰਜਿੰਦਰ ਸਿੰਘ ਸ਼ੂਕਾ ਨੇ ਕਿਹਾ ਕਿ ਸਤਵਿੰਦਰਪਾਲ ਢੱਟ ਨੂੰ ਕੈਨੇਡਾ ਤੋ ਇੱਥੇ ਬੁਲਾਉਣ ਲਈ 10-10 ਹਜਾਰ ਰੁਪਏ ਪਾ ਕੇ ਟਿਕਟ ਲੈ ਕੇ ਉਸ ਨੂੰ ਭੇਜ ਦਿੱਤੀ ਜਾਵੇ ਤਾਂ ਜੋ ਸਾਡੀ ਜਾਨ ਇਸ ਅਦਾਲਤੀ ਕਾਰਵਾਈ ਤੋਂ ਛੁੱਟੇ ਤੇ ਮੈਂ ਵੀ ਵਿਦੇਸ਼ ਜਾਣਾ ਹੈ, ਇੰਨੀ ਗੱਲ ਸੁਣ ਫਿਰ ਖੇੜਾ ਨੇ ਕਿਹਾ ਕਿ ਅਸੀਂ ਕਿਉਂ 10-10 ਹਜਾਰ ਦਈਏ ਉਸਦੀ ਟਿਕਟ ਲਈ, ਇਨ੍ਹਾਂ ਨੇ ਪਹਿਲਾ ਅਕਾਲੀ ਦਲ ਦੀ ਸਰਕਾਰ ਦਾ ਬੇੜਾ ਬਿਠਾਇਆ ਤੇ ਹੁਣ ਸਾਡਾ ਬਿਠਾ ਰਹੇ ਹਨ। ਇਹ ਗੱਲਾਂ ਸੁਣਨ ਉਪਰੰਤ ਸੁਰਿੰਦਰ ਰਾਠਾ ਅਤੇ ਅਵਤਾਰ ਜੌਹਲ ਆਪਣੇ ਸਾਥੀਆਂ ਸਮੇਤ ਬਿਨਾਂ ਕੋਈ ਜਵਾਬ ਦਿੱਤੇ ਉੱਥੋ ਚਲੇ ਗਏ ਜਦੋਂ ਕਿ ਸੋਹਣ ਸਿੰਘ ਠੰਡਲ, ਇਕਬਾਲ ਸਿੰਘ ਖੇੜਾ ਤੇ ਉਨ੍ਹਾਂ ਦੇ ਸਾਥੀਆਂ ਨੇ ਬਾਅਦ ਵਿੱਚ ਅਦਾਲਤ ਦੀ ਕੰਟੀਨ ਵਿੱਚ ਠੰਡਾ ਬੱਤਾ ਪੀਤਾ ਪਰ ਗੱਲਾਂ ਫਿਰ ਵੀ ਗਰਮ ਹੀ ਚੱਲਦੀਆਂ ਰਹੀਆਂ। ਇਨ੍ਹਾਂ ਆਗੂਆਂ ’ਤੇ ਕੈਪਟਨ ਸਰਕਾਰ ਸਮੇਂ ਤਦ ਕੇਸ ਦਰਜ ਹੋਇਆ ਸੀ ਜਦੋਂ ਧਾਰਾ-144 ਲੱਗੇ ਹੋਣ ਦੇ ਬਾਵਜੂਦ ਇਨ੍ਹਾਂ ਵੱਲੋਂ ਅਕਾਲੀ ਵਰਕਰਾਂ ਦੇ ਨਾਲ ਮਿਲ ਕੇ ਹੁਸ਼ਿਆਰਪੁਰ-ਚੰਡੀਗੜ ਰੋਡ ਉੱਪਰ ਪੈਂਦੇ ਸਵਰਨ ਪੈਲੇਸ ਦੇ ਬਾਹਰ ਧਰਨਾ ਲਗਾਇਆ ਸੀ ਤੇ ਉਸੇ ਮਾਮਲੇ ਵਿੱਚ ਇਹ ਅਦਾਲਤ ਅੰਦਰ ਤਾਰੀਖਾਂ ਭੁਗਤ ਰਹੇ ਹਨ।
ਕੋਰਟ ਕੰਪਲੈਕਸ ’ਚ ‘ ਖੇੜਾ ’ ਅਕਾਲੀ ਆਗੂਆਂ ਮੂਹਰੇ ‘ ਢੱਟ ਖਿਲਾਫ ਛਿੜ ਪਿਆ ’