ਦਾ ਐਡੀਟਰ ਨਿਊਜ਼, ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਲਗਾਏ ਗਏ ਰਿਸ਼ਵਤ ਦੇ ਦੋਸ਼ਾਂ ਤੇ ਸਫ਼ਾਈ ਦਿੰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਰੇ ਦੋਸ਼ ਬੇਬੁਨਿਆਦ ਹਨ, ਨਾਲ ਹੀ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਕਿ ਜਿਸ ਖਿਡਾਰੀ ਜਸਇੰਦਰ ਸਿੰਘ ਦੀ ਗੱਲ ਕੀਤੀ ਜਾ ਰਹੀ ਹੈ, ਉਹ ਪਹਿਲਾਂ ਹੀ 2021 ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਤੋਂ ਕੇਸ ਹਾਰ ਚੁੱਕਾ ਹੈ। ਉਹਨਾਂ ਕਿਹਾ ਕਿ ਇਹ ਵਿਅਕਤੀ ਸਪੋਰਟਸ ਕੋਟੇ ਦਾ ਹੱਕਦਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇੱਕ ਸਾਜਿਸ਼ ਤਹਿਤ ਉਹਨਾਂ ਨੂੰ ਬਦਨਾਮ ਕਰ ਰਹੇ ਹਨ । ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਇਸ ਨਾਲੋਂ ਤਾਂ ਭਗਵੰਤ ਮਾਨ ਮੇਰਾ ਇਨਕਾਊਂਟਰ ਹੀ ਕਰਵਾ ਦੇਵੇ। ਉਨ੍ਹਾਂ ਕਿਹਾ ਕਿ ਇਸ ਤਰਾ ਦੇ ਪੰਜਾਬ ਵਿਚ ਹਜ਼ਾਰਾਂ ਖਿਡਾਰੀ ਮੌਜੂਦ ਹਨ। ਚੰਨੀ ਨੇ ਮਾਨ ਨੂੰ ਚੈਲੰਜ ਦਿੰਦਿਆਂ ਕਿਹਾ ਕਿ ਹੈ ਉਹ ਇਸ ਖਿਡਾਰੀ ਨੂੰ ਦਿਖਾਉਣ। ਉਹਨਾਂ ਨੇ ਇਸ ਸਬੰਧੀ ਪੰਜਾਬ ਕਾਂਗਰਸ ਭਵਨ ਵਿਚ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਸਿੰਘ ਮਾਨ ਦੇ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਪੰਜਾਬ ਦੇ ਸਾਬਕਾ ਮੰਤਰੀ ਅਤੇ ਹਾਕੀ ਦੇ ਉਲੰਪੀਅਨ ਖਿਡਾਰੀ ਪਰਗਟ ਸਿੰਘ ਵੀ ਮੌਜੂਦ ਸਨ। ਪਰਗਟ ਸਿੰਘ ਨੇ ਸਪੋਰਟਸ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਿਰਫ ਓਲੰਪੀਅਨ, ਏਸ਼ੀਅਨ ਅਤੇ ਕਾਮਨ ਵੈਲਥ ਗੇਮਸ ਵਾਲੇ ਖਿਡਾਰੀਆਂ ਨੂੰ ਵੀ ਨੌਕਰੀ ਦਿੱਤੀ ਜਾ ਸਕਦੀ ਹੈ। ਕ੍ਰਿਕਟ ਦਾ ਜ਼ਿਕਰ ਕਰਦਿਆ ਪਰਗਟ ਸਿੰਘ ਨੇ ਕਿਹਾ ਕਿ ਕ੍ਰਿਕਟ ਵਿੱਚ ਹਰਭਜਨ ਸਿੰਘ ਅਤੇ ਅਮਨਦੀਪ ਕੌਰ ਨੂੰ ਹੀ ਨੌਕਰੀ ਦਿੱਤੀ ਗਈ ਸੀ, ਕਿਉਕਿ ਉਹਨਾਂ ਨੇ ਇੰਡੀਆ ਲਈ ਖੇਡਦਿਆਂ ਇਕ ਖ਼ਾਸ ਮੁਕਾਮ ਹਾਸਲ ਕੀਤਾ ਸੀ। ਉਹਨਾਂ ਨੇ ਵੀ ਭਗਵੰਤ ਮਾਨ ਨੂੰ ਚੈਲਜ ਕਰਦਿਆਂ ਕਿਹਾ ਕਿ ਜੇਕਰ ਉਹ ਇਸ ਖਿਡਾਰੀ ਨੂੰ ਨੌਕਰੀ ਦਿੰਦੇ ਹਨ, ਹਜ਼ਾਰਾਂ ਪਟੀਸ਼ਨਾਂ ਹਾਈ ਕੋਰਟ ਵਿਚ ਦਾਇਰ ਹੋ ਜਾਣਗੀਆਂ ਕਿਉਂਕਿ ਇਸ ਲਾਈਨ ਵਿਚ ਦੋ ਤੋਂ ਲੈ ਕੇ ਤਿੰਨ ਹਜ਼ਾਰ ਖਿਡਾਰੀ ਨੌਕਰੀਆਂ ਦੀ ਉਡੀਕ ਵਿੱਚ ਹਨ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਜੇਕਰ ਕਾਂਗਰਸ ਦੇ ਦਾਅਵਿਆਂ ਨੂੰ ਸੱਚ ਮੰਨਿਆ ਜਾਏ ਤਾਂ ਸਰਕਾਰ ਲਈ ਜਸਇੰਦਰ ਸਿੰਘ ਨੂੰ ਨੌਕਰੀ ਦੇਣਾ ਬੇਹਦ ਟੇਡੀ ਖੀਰ ਹੋਵੇਗਾ।
ਸੀਐਮ ਨੇ ਹਾਈ ਕੋਰਟ ਦੇ ਹੁਕਮਾਂ ਦਾ ਕਿਉਂ ਨਹੀਂ ਕੀਤਾ ਜਿਕਰ ? ਚੰਨੀ ਨੇ ਕਿਹਾ ਕਿ ਭਗਵੰਤ ਮਾਨ ਉਹਨਾਂ ਦਾ ਐਨਕਾਊਂਟਰ ਹੀ ਕਰਵਾ ਦੇਵੇ