ਦਾ ਐਡੀਟਰ ਨਿਊਜ਼, ਚੰਡੀਗੜ੍ਹ। ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵਿੱਚ ਅੱਜ ਦੋ ਨਵੇਂ ਕੈਬਨਿਟ ਮੰਤਰੀ ਸ਼ਾਮਲ ਹੋ ਰਹੇ ਹਨ। ਪੰਜਾਬ ਸਰਕਾਰ ਦੇ ਬੁਲਾਰੇ ਮੁਤਾਬਕ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਲੰਬੀ ਹਲਕੇ ਤੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁਡੀਆਂ ਨੂੰ ਅੱਜ 11 ਵੱਜੇ ਗਵਰਨਰ ਹਾਊਸ ਵਿੱਖੇ ਸੋਂਹ ਚੁਕਾਈ ਜਾਵੇਗੀ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕੱਲ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਝਰ ਤੋਂ ਅਸਤੀਫਾ ਲੈ ਲਿਆ ਗਿਆ ਸੀ, ਦੱਸਿਆ ਜਾ ਰਿਹਾ ਹੈ ਕਿ ਉਹਨਾਂ ਤੋਂ ਅਸਤੀਫਾ ‘ਅਜੀਤ’ ਅਖਬਾਰ ਸਮੂਹ ਦੇ ਐਡੀਟਰ ਬਰਜਿੰਦਰ ਸਿੰਘ ਹਮਦਰਦ ਦੀ ਹਮਾਇਤ ਕਰਨ ਕਰਕੇ ਲਿਆ ਗਿਆ ਹੈ, ਕਿਉਂਕਿ ਇੱਕ ਦਿਨ ਪਹਿਲਾਂ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੇ ਬਰਜਿੰਦਰ ਸਿੰਘ ਹਮਦਰਦ ਹੱਕ ਵਿਚ ਬੋਲਦਿਆ ਇਹ ਕਿਹਾ ਸੀ ਕਿ ਜੰਗ-ਏ-ਆਜ਼ਾਦੀ ਪ੍ਰਾਜੈਕਟ ਵਿਚ ਹਮਦਰਦ ਦੀ ਪੈਸੇ ਖਾਣ ਵਿੱਚ ਕੋਈ ਭੂਮਿਕਾ ਨਹੀਂ ਹੈ, ਜੇਕਰ ਕੋਈ ਹੇਰਾ-ਫੇਰੀ ਹੋਈ ਹੈ ਤਾਂ ਹੇਠਲੇ ਪੱਧਰ ਠੇਕੇਦਾਰਾਂ ਨੇ ਕੀਤੀ ਹੋਵੇਗੀ। ਇਹ ਬਿਆਨ ਦੇਣਾ ਡਾਕਟਰ ਨਿੱਝਰ ਲਈ ਕਾਫੀ ਮਹਿੰਗਾ ਪਿਆ ਅਤੇ ਉਹਨਾਂ ਨੂੰ ਆਪਣੀ ਕੈਬਨਿਟ ਦੀ ਕੁਰਸੀ ਗੁਆਉਣੀ ਪਈ। ਦੂਜੇ ਪਾਸੇ ਇਹ ਜਾਣਕਾਰੀ ਵੀ ਆ ਰਹੀ ਹੈ ਕਿ ਦੋ ਕੈਬਨਿਟ ਮੰਤਰੀਆਂ ਦੇ ਸ਼ਾਮਲ ਹੋਣ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਵਿਚ ਫੇਰ ਬਦਲ ਹੋ ਸਕਦਾ ਹੈ।
ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਚੁੱਕਣਗੇ 11 ਵਜੇ ਸੋਂਹ