ਜਗਮੋਹਨ ਸ਼ਰਮਾ.
ਦਾ ਐਡੀਟਰ ਨਿਊਜ਼ ਤਲਵਾੜਾ। ਬੁੱਧਵਾਰ ਨੂੰ ਸਵੇਰੇ ਕਰੀਬ 10 ਵਜੇ ਤਲਵਾੜਾ ਦੇ ਡੈਮ ਰੋਡ ’ਤੇ ਪੈਂਦੀ ਬਰਫ਼ ਫੈਕਟਰੀ ਕੋਲ ਸ਼ਿਵ ਸੈਨਾ ਦੇ ਦੋ ਆਗੂ ਜੋ ਮੋਟਰਸਾਈਕਲ ’ਤੇ ਸਵਾਰ ਸਨ, ਉਨ੍ਹਾਂ ਦਾ ਪਿੱਛਾ ਕਰ ਰਹੇ ਦੋ ਮੋਟਰਸਾਈਕਲ ਸਵਾਰ 3 ਨੌਜਵਾਨਾਂ ’ਚੋਂ ਇੱਕ ਨੇ ਚੱਲਦੇ ਮੋਟਰਸਾਈਕਲ ਤੋਂ ਹੀ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ, ਇਸ ਹਮਲੇ ਵਿੱਚ ਸ਼ਿਵ ਸੈਨਾ ਦੇ ਦੋਨੋ ਆਗੂ ਵਿਕਰਮ ਸਿੰਘ ਤੇ ਰਿਤਿਕ ਕੁਮਾਰ ਵਾਲ ਵਾਲ ਬਚ ਗਏ ਪਰ ਉਪਰੋਕਤ ਵਾਰਦਾਤ ਦੀ ਪੂਰੀ ਫੁਟੇਜ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵਾਰਦਾਤ ਦੀ ਸੂਚਨਾ ਤੋਂ ਬਾਅਦ ਤਲਵਾੜਾ ਦੇ ਥਾਣਾ ਮੁੱਖੀ ਬਲਰਾਜ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਵੇਖਣ ਤੋਂ ਬਾਅਦ ਪੁਲਿਸ ਵਲੋਂ ਦੂਜੇ ਮੋਟਰਸਾਈਕਲ ਸਵਾਰ ਹੋਏ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸ਼ਿਵ ਸੈਨਾ ਬਾਲ ਠਾਕਰੇ ਛਿੰਦੇ ਗਰੁੱਪ ਦੇ ਸਥਾਨਕ ਆਗੂਆਂ ’ਤੇ ਹੋਏ ਉਕਤ ਹਮਲੇ ਤੋਂ ਬਾਅਦ ਸ਼ਿਵ ਸੈਨਾ ਦੇ ਵੱਡੇ ਅਹੁਦੇਦਾਰਾਂ ਵਿੱਚੋਂ ਬੰਟੀ ਜੋਗੀ, ਸੰਨੀ, ਅਤੁੱਲ ਅਤੇ ਵੱਖ ਵੱਖ ਜ਼ਿਲਿਆਂ ਤੋ ਪਹੁੰਚੇ ਸ਼ਿਵ ਸੈਨਿਕ ਥਾਣਾ ਮੁੱਖੀ ਨੂੰ ਮਿਲੇ ਤੇ ਦੋਸ਼ੀਆਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਇਨਸਾਫ਼ ਕਰਨ ਦੀ ਮੰਗ ਕੀਤੀ। ਇਸ ਸਬੰਧ ਵਿੱਚ ਜਦੋਂ ਥਾਣਾ ਮੁੱਖੀ ਬਲਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹ ਹਿਰਾਸਤ ਵਿੱਚ ਲਏ ਹੋਏ ਇੱਕ ਮੁਲਜਿਮ ਨੂੰ ਗੱਡੀ ਵਿੱਚ ਬਿਠਾ ਕੇ ਕਿਤੇ ਲੈ ਜਾ ਰਹੇ ਸਨ ਅਤੇ ਜਾਦੇਂ ਹੋਏ ਉਨ੍ਹਾਂ ਕਿਹਾ ਕਿ ਜਲਦ ਜਾਂਚ ਮੁਕੰਮਲ ਕਰ ਲਈ ਜਾਵੇਗੀ।
ਫਿਲਮੀ ਸਟਾਈਲ ਗੋਲੀਬਾਰੀ, ਮੋਟਰਸਾਈਕਲ ਸਵਾਰ ਸ਼ਿਵ ਸੈਨਾ ਆਗੂਆਂ ’ਤੇ ਲਾਇਆ ਨਿਸ਼ਾਨਾ