ਦਾ ਐਡੀਟਰ ਨਿਊਜ਼, ਟੋਰਾਂਟੋ: ਕੈਨੇਡਾ ਦੇ ਇਕ ਸਭ ਤੋਂ ਵੱਡੇ ਏਅਰਪੋਰਟ ਤੋਂ ਕਰੀਬ 105 ਮਿਲੀਅਨ ਡਾਲਰ ਦਾ ਸੋਨਾ ਚੋਰੀ ਹੋ ਗਿਆ ਹੈ ਜਿਸ ਦਾ ਵਜ਼ਨ ਕਰੀਬ 1630 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ, ਇਹ ਇਹ ਸੋਨਾ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਸੁਰੱਖਿਅਤ ਜਗ੍ਹਾ ਤੇ ਰੱਖਿਆ ਗਿਆ ਸੀ, ਹਾਲਾਂਕਿ ਕੈਨਡਾ ਦੀ ਰਾਇਲ ਮੋਂਟਰੀਅਲ ਪੁਲਿਸ ਇਸ ਦੀ ਕੀਮਤ ਕਰੀਬ 20 ਮਿਲੀਅਨ ਡਾਲਰ ਦੱਸ ਰਹੀ ਹੈ| ਇਸ ਚੋਰੀ ਨੂੰ ਕੈਨੇਡਾ ਦੇ ਇਤਿਹਾਸ ਦੇ ਵਿਚ ਸਭ ਤੋਂ ਵੱਡੀ ਚੋਰੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਅਤੇ ਇਸ ਡਕੈਤੀ ਨੂੰ 1985 ਵਿਚ ਇੰਗਲੈਂਡ ਦੇ ਬ੍ਰਿੰਕਸ ਮੈਂਟ ਵਿੱਚ ਹੋਈ ਚੋਰੀ ਨਾਲੋਂ ਅੱਧੀ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਉਸ ਸਮੇਂ ਤਿੰਨ ਹਜ਼ਾਰ ਕਿਲੋ ਸਰਾਫ਼ਾ ਚੋਰੀ ਹੋਇਆ ਸੀ| ਕਰੀਬ ਦੋ ਦਿਨ ਪਹਿਲਾਂ ਹੋਈ ਇਸ ਵੱਡੀ ਡਕੈਤੀ ਇਸ ਸਬੰਧ ਵਿਚ ਕੈਨੇਡੀਅਨ ਮਾਊਂਟਿਡ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਖਰਕਾਰ ਇਸ ਪਿੱਛੇ ਕਿਹੜਾ ਗਰੁੱਪ ਕੰਮ ਕਰ ਰਿਹਾ ਹੈ,ਪੁਲਿਸ ਨੂੰ ਸ਼ੱਕ ਹੈ ਕਿ ਇਸ ਡਕੈਤੀ ਲਈ ਕਾਰਗੋ ਦਾ ਕੋਈ ਵੱਡਾ ਟਰੱਕ ਇਸਤਮਾਲ ਕੀਤਾ ਗਿਆ ਹੈ| ਕੈਨੇਡਾ ਦੇ ਮਸ਼ਹੂਰ ਅਖਬਾਰ ‘ਟੋਰਾਂਟੋ ਸਨ’ ਦੀ ਰਿਪੋਰਟ ਮੁਤਾਬਕ ਕੈਨੇਡਾ ਪੁਲਿਸ ਅਜੇ ਤਕ ਇਹ ਨਹੀਂ ਦੱਸ ਰਹੀ ਕੀ ਚੋਰੀ ਹੋਇਆ ਸੋਨਾ ਕਿਸ ਦਾ ਹੈ| ਕੈਨੇਡਾ ਦੀ ਸੀ.ਬੀ.ਸੀ ਨਿਊਜ਼ ਨੂੰ ਗਰੇਟਰ ਟਰਾਂਟੋ ਏਅਰਪੋਰਟ ਅਥਾਰਟੀ ਜੋ ਕਿ ਹਵਾਈ ਅੱਡੇ ਨੂੰ ਚਲਾਉਂਦੀ ਹੈ, ਨੇ ਦਿੱਤੇ ਬਿਆਨ ਵਿਚ ਕਿਹਾ ਹੈ ਚੋਰਾਂ ਨੇ ਇੱਕ ਤੀਜੀ ਧਿਰ ਨੂੰ ਲੀਜ਼ ਟੇ ਦਿੱਤੇ ਹੋਏ ਗੁਦਾਮ ਨੂੰ ਨਿਸ਼ਾਨਾ ਬਣਾਇਆ ਹੈ, ਜੋ ਕਿ ਇਹ ਏਅਰਪੋਰਟ ਦੀ ਪ੍ਰਾਇਮਰੀ ਸੁਰੱਖਿਆ ਤੋਂ ਬਾਹਰ ਹੈ| ਅਜੇ ਤਕ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ|ਇਹ ਘਟਨਾ 17 ਅਪ੍ਰੈਲ 2023 ਦੀ ਦਸੀ ਜਾ ਰਹੀ ਹੈ
ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਕੈਤੀ, ਪੜ੍ਹੋ ਕਿੰਨੇ ਮਿਲੀਅਨ ਦਾ ਸੋਨਾ ਚੋਰੀ