ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਕੈਨੇਡਾ ਨੇ ਵੀਜ਼ਾ ਨਿਯਮਾਂ ਵਿੱਚ ਸੋਧ ਕਰਕੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡੀਅਨ ਸਰਕਾਰ ਨੇ ਸੀਨੀਅਰ ਸਿਟੀਜ਼ਨਜ਼ ਲਈ ਪਰਮਾਨੈਂਟ ਰੈਜੀਡੈਂਸ ਵੀਜ਼ਾ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਸੀਨੀਅਰ ਸਿਟੀਜ਼ਨਜ਼ ਕੋਲ ਅਜੇ ਵੀ ਸੁਪਰ ਵੀਜ਼ਾ ਦਾ ਵਿਕਲਪ ਹੋਵੇਗਾ, ਜੋ ਉਨ੍ਹਾਂ ਨੂੰ ਲਗਾਤਾਰ ਪੰਜ ਸਾਲਾਂ ਲਈ ਕੈਨੇਡਾ ਵਿੱਚ ਰਹਿਣ ਦੀ ਆਗਿਆ ਦਿੰਦਾ ਹੈ।
ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਸਿਰਫ਼ ਸੀਨੀਅਰ ਸਿਟੀਜ਼ਨ ਪੀਆਰ ਨੂੰ ਮੁਅੱਤਲ ਕੀਤਾ ਹੈ। ਕੈਨੇਡਾ ਦੀ ਯਾਤਰਾ ‘ਤੇ ਕੋਈ ਪਾਬੰਦੀ ਨਹੀਂ ਹੈ। ਜੇਕਰ ਉਹ ਘੁੰਮਣ ਜਾਂ ਥੋੜ੍ਹੇ ਸਮੇਂ ਲਈ ਉੱਥੇ ਜਾਉਣਾ ਚਾਹੁੰਦੇ ਹਨ ਤਾਂ ਅਜਿਹੇ ਵੀਜ਼ਿਆਂ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।

ਕੈਨੇਡਾ ਸਰਕਾਰ 2026-2028 ਲਈ ਪੀਆਰ ਅਰਜ਼ੀਆਂ ਦੀ ਗਿਣਤੀ ਘਟਾ ਰਹੀ ਹੈ। ਇਸ ਕਟੌਤੀ ਦੇ ਹਿੱਸੇ ਵਜੋਂ, ਮਾਪਿਆਂ ਅਤੇ ਦਾਦਾ-ਦਾਦੀ ਵਿਜ਼ਿਟਿੰਗ ਪ੍ਰੋਗਰਾਮ (ਪੀਜੀਪੀ) ਲਈ ਨਵੀਆਂ ਅਰਜ਼ੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 2025 ਵਿੱਚ ਪੀਜੀਪੀ ਅਧੀਨ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਸਿਰਫ਼ 2024 ਵਿੱਚ ਜਮ੍ਹਾਂ ਕਰਵਾਈਆਂ ਗਈਆਂ ਅਰਜ਼ੀਆਂ ‘ਤੇ ਹੀ ਕਾਰਵਾਈ ਕੀਤੀ ਜਾਵੇਗੀ।