ਚੰਡੀਗੜ੍ਹ, ਦਾ ਐਡੀਟਰ ਨਿਊਜ਼ ਬਿਊਰੋ —— ਦਲਿਤ ਵਿਰੋਧੀ ਦਿੱਤੇ ਬਿਆਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਕਾਂਗਰਸ ਹਾਈਕਮਾਂਡ ਨੇ ਅਸਤੀਫਾ ਲੈ ਲਿਆ ਹੈ ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਸਾਹਮਣੇ ਆਈ ਪਰ ਕਾਂਗਰਸ ਦੇ ਸੂਤਰਾਂ ਮੁਤਾਬਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਅਤੇ ਉਹਨਾਂ ਦੀ ਜਗ੍ਹਾ ਤੇ ਪ੍ਰਧਾਨਗੀ ਲਈ ਸਭ ਤੋਂ ਉੱਪਰ ਨਾਮ ਸੁਖਪਾਲ ਸਿੰਘ ਖਹਿਰਾ ਦਾ ਚੱਲ ਰਿਹਾ ਹੈ ਅਤੇ ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਵੀ ਪੰਜਾਬ ਪ੍ਰਧਾਨਗੀ ਲਈ ਚੱਲ ਰਿਹਾ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸੁਖਪਾਲ ਖਹਿਰਾ ਦੇ ਨਾਮ ਤੇ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਹਿਮਤੀ ਜਿਤਾ ਦਿੱਤੀ ਹੈ। ਉਹਨਾਂ ਨੇ ਹਾਈਕਮਾਂਡ ਨੂੰ ਸਪਸ਼ਟ ਕੀਤਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਬਣੇ ਰਹਿਣਾ ਚਾਹੁੰਦੇ ਹਨ ਅਤੇ ਉਹ 2027 ਵਿੱਚ ਕਾਂਗਰਸ ਦੇ ਸੀਐਮ ਦੇ ਚਿਹਰੇ ਦੇ ਤੌਰ ਤੇ ਅੱਗੇ ਆਉਣਾ ਚਾਹੁੰਦੇ ਹਨ, ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੀ ਤਕਰੀਬਨ ਸਮੁੱਚੀ ਲੀਡਰਸ਼ਿਪ ਇਸ ਵਕਤ ਦਿੱਲੀ ਸੱਦੀ ਹੋਈ ਹੈ। ਸੁਖਪਾਲ ਖਹਿਰਾ ਦੇ ਹੱਕ ਵਿੱਚ ਸਭ ਤੋਂ ਵੱਡੀ ਗੱਲ ਇਹ ਭੁਗਤ ਰਹੀ ਹੈ ਕਿ ਉਹ ਸਰਕਾਰ ਦੇ ਅੱਗੇ ਖੜਨ ਵਾਲੇ ਇੱਕੋ ਇੱਕ ਅਜਿਹੇ ਕਾਂਗਰਸੀ ਨੇਤਾ ਹਨ ਜਿਹੜੇ ਕਿ ਆਏ ਦਿਨ ਸਰਕਾਰ ਨੂੰ ਤਮਾਮ ਮੁੱਦਿਆਂ ਤੇ ਪਰੇਸ਼ਾਨ ਕਰ ਰਹੇ ਹਨ, ਇਥੋਂ ਤੱਕ ਕਿ ਸਰਕਾਰ ਵੀ ਉਹਨਾਂ ਨੂੰ ਪਹਿਲਾਂ ਜੇਲ੍ਹ ਵੀ ਭੇਜ ਚੁੱਕੀ ਹੈ ਕਾਂਗਰਸ ਹਾਈਕਮਾਂਡ ਇਹ ਸੋਚ ਰਹੀ ਹੈ ਕਿ ਘੱਟੋ ਘੱਟ ਸੁਖਪਾਲ ਖਹਿਰਾ ਸਰਕਾਰ ਦੇ ਨਾਲ ਮਿਲ ਕੇ ਨਹੀਂ ਚੱਲਣਗੇ, ਹਾਲਾਂਕਿ ਉਹਨਾਂ ਦੇ ਇੱਕ ਹੀ ਮੁੱਦਾ ਖਿਲਾਫ ਜਾ ਰਿਹਾ ਹੈ ਜਿਹੜਾ ਕਿ ਉਨਾਂ ਨੇ ਕੁਝ ਸਾਲ ਪਹਿਲਾਂ ਕਾਂਗਰਸ ਨੂੰ ਛੱਡ ਦਿੱਤਾ ਸੀ ਪਰ ਉਸ ਤੋਂ ਬਾਅਦ ਹੀ ਉਹਨਾਂ ਨੂੰ ਕਿਸਾਨ ਵਿੰਗ ਦਾ ਰਾਸ਼ਟਰੀ ਪ੍ਰਧਾਨ ਵੀ ਕਾਂਗਰਸ ਹਾਈ ਕਮਾਂਡ ਨੇ ਨਿਯੁਕਤ ਕੀਤਾ ਸੀ।
ਰਾਜੇ ਤੇ ਸਰਕਾਰ ਨਾਲ ਘਿਓ ਖਿਚੜੀ ਦੇ ਦੋਸ਼
ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਭੂਮਿਕਾ ਬਤੌਰ ਪ੍ਰਧਾਨਗੀ ਸ਼ੁਰੂ ਤੋਂ ਹੀ ਸ਼ੱਕੀ ਰਹੀ ਹੈ ਜਦ ਇਹਨਾਂ ਦਾ ਨਾਮ ਬੱਸਾਂ ਦੀ ਬਾਡੀ ਸਕੈਮ ਵਿੱਚ ਆਇਆ ਤਾਂ ਇਹਨਾਂ ਦੀ ਚਰਚਾ ਇਹ ਸ਼ੁਰੂ ਹੋ ਗਈ ਕਿ ਇਹਨਾਂ ਨੇ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਅਤੇ ਨਾ ਹੀ ਇਹ ਸਰਕਾਰ ਅੱਗੇ ਕਿਸੇ ਵੀ ਮੁੱਦੇ ਉੱਤੇ ਖੜੇ ਹੋਏ ਅਤੇ ਤਰਨਤਾਰਨ ਜਿਮਨੀ ਚੋਣ ਵਿੱਚ ਵੀ ਇਹਨਾਂ ਦੀ ਭੂਮਿਕਾ ਬੇਹਦ ਸ਼ੱਕੀ ਰਹੀ, ਜਿਸ ਤਰੀਕੇ ਦੀ ਬਿਆਨਬਾਜੀ ਇਹਨਾਂ ਨੇ ਤਰਨਤਾਰਨ ਇਲੈਕਸ਼ਨ ਵਿੱਚ ਕੀਤੀ ਉਸ ਨੇ ਜਿੱਥੇ ਪੰਜਾਬ ਦੇ ਸਾਰੇ ਕਾਂਗਰਸੀਆ ਨੂੰ ਹੈਰਾਨ ਕੀਤਾ ਉਥੇ ਹੀ ਉਹਨਾਂ ਬਾਕੀ ਰਾਜਸੀ ਪਾਰਟੀਆਂ ਨੂੰ ਵੀ ਹੈਰਾਨ ਕਰ ਦਿੱਤਾ ਅਤੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਜੋ ਕਾਂਗਰਸ ਦੀ ਦਸ਼ਾ ਹੋਈ ਹੈ ਉਸ ਲਈ ਵੀ ਵੜਿੰਗ ਨੂੰ ਹੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।