ਦਾ ਐਡੀਟਰ ਨਿਊਜ਼, ਮੁੰਬਈ —— ਦਿੱਗਜ਼ ਅਦਾਕਾਰ ਧਰਮਿੰਦਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦੇਹਾਂਤ ਦੀ ਖਬਰ ਸ੍ਹਾਮਣੇ ਆਈ ਸੀ। ਪਰ ਹੁਣ ਇਸ ਦੌਰਾਨ ਉਨ੍ਹਾਂ ਦੀ ਧੀ ਈਸ਼ਾ ਦਿਓਲ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਨੂੰ ਬੇਬੁਨਿਆਦ ਦੱਸਿਆ ਹੈ। ਇਕ ਪੋਸਟ ਵਿਚ ਉਨ੍ਹਾਂ ਨੇ ਕਿਹਾ ਕਿ ਪਾਪਾ ਪੂਰੀ ਤਰ੍ਹਾਂ ਸਥਿਰ ਹਨ ਅਤੇ ਠੀਕ ਹੋ ਰਹੇ ਹਨ।
“ਉਨ੍ਹਾਂ ਅੱਗੇ ਲਿਖਿਆ ਕਿ ਮੀਡੀਆ ਪੂਰੀ ਤਰ੍ਹਾਂ ਝੂਠੀਆਂ ਖ਼ਬਰਾਂ ਫੈਲਾ ਰਿਹਾ ਹੈ। ਪਾਪਾ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੇ ਹਨ। ਅਸੀਂ ਸਾਰਿਆਂ ਨੂੰ ਸਾਡੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਬੇਨਤੀ ਕਰਦੇ ਹਾਂ। ਪਾਪਾ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਲਈ ਧੰਨਵਾਦ।”

ਦੱਸ ਦਈਏ ਕਿ ਧਰਮਿੰਦਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਹਨ। ਧਰਮਿੰਦਰ ਦੀਆਂ ਧੀਆਂ ਨੂੰ ਪਹਿਲਾਂ ਹੀ ਵਿਦੇਸ਼ ਤੋਂ ਮੁੰਬਈ ਬੁਲਾਇਆ ਜਾ ਚੁੱਕਾ ਹੈ। ਸੰਨੀ ਦਿਓਲ ਨੂੰ ਬੀਤੀ ਰਾਤ ਹਸਪਤਾਲ ਦੇ ਬਾਹਰ ਬਹੁਤ ਭਾਵੁਕ ਦੇਖਿਆ ਗਿਆ ਸੀ, ਜਦੋਂ ਕਿ ਬੌਬੀ ਦਿਓਲ ਵੀ ਅਲਫ਼ਾ ਦੀ ਸ਼ੂਟਿੰਗ ਛੱਡ ਕੇ ਹਸਪਤਾਲ ਪਹੁੰਚੇ। ਇਸ ਤੋਂ ਬਿਨਾਂ ਹੇਮਾ ਮਾਲਿਨੀ ਵੀ ਰਾਤ ਹੀ ਹਸਪਤਾਲ ਪਹੁੰਚ ਗਈ ਸੀ ਅਤੇ ਸੰਨੀ ਦਿਓਲ ਦੇ ਦੋਵੇਂ ਪੁੱਤ ਵੀ ਰਾਤ ਤੋਂ ਹਸਪਤਾਲ ‘ਚ ਹਨ। ਲਗਪਗ ਪੂਰਾ ਦਿਓਲ ਪਰਿਵਾਰ ਹੀ ਹਸਪਤਾਲ ‘ਚ ਉਨ੍ਹਾਂ ਕੋਲ ਮੌਜੂਦ ਹੈ। ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਸਮੇਤ ਕਈ ਬਾਲੀਵੁੱਡ ਹਸਤੀਆਂ ਸੋਮਵਾਰ ਦੇਰ ਰਾਤ ਬ੍ਰੀਚ ਕੈਂਡੀ ਹਸਪਤਾਲ ਪਹੁੰਚੀਆਂ ਸਨ।
ਸਵੇਰੇ ਧਰਮਿੰਦਰ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਸੀ, ਪਰ ਉਨ੍ਹਾਂ ਦੀ ਧੀ ਨੇ ਇਸ ਖਬਰ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਹਾਲਤ ਪੂਰੀ ਤਰ੍ਹਾਂ ਸਥਿਰ ਹੈ ਅਤੇ ਉਹ ਠੀਕ ਹੋ ਰਹੇ ਹਨ।