ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਉੱਚ ਪੱਧਰ ‘ਤੇ ਪਹੁੰਚਣ ਤੋਂ ਬਾਅਦ ਹੁਣ ਹਰ ਰੋਜ਼ ਕੀਮਤਾਂ ‘ਚ ਗਿਰਾਵਟ ਆ ਰਹੀ ਹੈ। ਜਿੱਥੇ ਦੀਵਾਲੀ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੇ ਰੇਟ ਵਧ ਰਹੇ ਹਨ, ਉੱਥੇ ਹੀ ਦੀਵਾਲੀ ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ ਹਰ ਰੋਜ਼ ਘਟ ਰਹੀਆਂ ਹਨ। ਦੀਵਾਲੀ ਤੋਂ ਬਾਅਦ ਲਗਾਤਾਰ ਦੂਜੇ ਹਫ਼ਤੇ ਵੀ ਸੋਨੇ ਦੀਆਂ ਕੀਮਤਾਂ ਘਟੀਆਂ ਹਨ।
ਇਸ ਹਫ਼ਤੇ 24 ਕੈਰਟ ਸੋਨਾ 2,620 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਹੈ, ਜਦਕਿ 22 ਕੈਰਟ ਸੋਨੇ ‘ਚ 2,400 ਰੁਪਏ ਪ੍ਰਤੀ 10 ਗ੍ਰਾਮ ਦੀ ਕਮੀ ਦਰਜ ਕੀਤੀ ਗਈ ਹੈ। 24 ਕੈਰਟ ਸੋਨੇ ਦੀ ਕੀਮਤ 1,23,150 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰਟ ਸੋਨੇ ਦੀ ਕੀਮਤ 1,13,160 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ।

ਉੱਥੇ ਹੀ ਸੋਨੇ ਦੇ ਨਾਲ ਚਾਂਦੀ ਦੀਆਂ ਕੀਮਤਾਂ ‘ਚ ਵੀ ਕਮੀ ਆਈ ਹੈ। ਇਸ ਹਫ਼ਤੇ ਚਾਂਦੀ 3,000 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀ ਹੋਈ ਹੈ। ਇਹ ਤੀਜਾ ਲਗਾਤਾਰ ਹਫ਼ਤਾ ਹੈ ਜਦੋਂ ਚਾਂਦੀ ਦੀ ਕੀਮਤ ਘੱਟ ਰਹੀ ਹੈ। ਹਾਲਾਂਕਿ, 1 ਨਵੰਬਰ (ਸ਼ਨੀਵਾਰ) ਨੂੰ ਇੰਦੌਰ ਬਾਜ਼ਾਰ ‘ਚ 600 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਜ ਕੀਤੀ ਗਈ, ਜਿਸ ਨਾਲ ਚਾਂਦੀ ਦਾ ਔਸਤ ਕੀਮਤ 1,50,800 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।