* ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਦੀ ਗੱਡੀ ਦੀ ਵੀ ਕੀਤੀ ਭਨਤੋੜ
ਦਾ ਐਡੀਟਰ ਨਿਊਜ਼, ਰੂਪਨਗਰ – ਰੋਪੜ ਦੇ ਥਾਣਾ ਸਿਟੀ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੱਲੋਂ ਥਾਣੇ ਵਿੱਚ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਦੀ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ। ਜਦ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਮ੍ਰਿਤਕ ਦੇ ਪਰਿਵਾਰ ਅਨੁਸਾਰ ਪ੍ਰਿੰਸ ਬਹਾਦਰ (25 ਸਾਲ) ਨੂੰ ਪੁਲਿਸ 16 ਅਪ੍ਰੈਲ ਨੂੰ ਕਿਸੇ ਮਾਮਲੇ ਵਿਚ ਸਰਕਾਰੀ ਹਸਪਤਾਲ ਤੋਂ ਫੜ ਕੇ ਲਿਆਈ ਸੀ, ਜਿਸ ਤੋਂ ਬਾਅਦ ਅੱਜ ਤੜਕ ਸਵੇਰੇ ਤਿੰਨ ਵਜੇ ਦੇ ਕਰੀਬ ਪ੍ਰਿੰਸ ਦੀ ਮੌਤ ਬਾਰੇ ਪਤਾ ਲੱਗਿਆ।


ਇਸ ਘਟਨਾ ਦੀ ਨਿਆਇਕ ਜਾਂਚ ਵੀ ਕੀਤੀ ਜਾ ਰਹੀ ਹੈ। ਮ੍ਰਿਤਕ ਪ੍ਰਿੰਸ ਵਿਆਹਿਆ ਹੋਇਆ ਸੀ ਤੇ ਉਸਦਾ ਪੰਜ ਸਾਲਾਂ ਦਾ ਲੜਕਾ ਵੀ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਇਸ ਮੌਤ ਨੂੰ ਲੈ ਕੇ ਪੁਲਿਸ ਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਹਨ। ਜਦ ਕਿ ਪੁਲਿਸ ਦੇ ਅਨੁਸਾਰ ਪ੍ਰਿੰਸ ਨੂੰ ਇਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਸੀ ਤੇ ਉਹ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਚੱਲ ਰਿਹਾ ਸੀ।
ਐਸ ਐਸ ਪੀ ਨੇ ਦੱਸਿਆ ਕਿ ਮ੍ਰਿਤਕ ਪ੍ਰਿੰਸ ਤੇ ਪਹਿਲਾਂ ਵੀ ਮਾਮਲੇ ਦਰਜ ਹਨ ਤੇ ਨਸ਼ੇ ਦੇ ਮਾਮਲੇ ਵਿੱਚ ਸ਼ਾਮਲ ਸੀ।ਪੁਲਿਸ ਦਾ ਕਹਿਣਾ ਹੈ ਪ੍ਰਿੰਸ ਨੇ ਹਵਾਲਾਤ ਵਿੱਚ ਕੰਬਲ ਦੀ ਕਿਨਾਰੀ ਨਾਲ ਫਾਹਾ ਲਿਆ ਹੈ ਜਿਸਦੇ ਚਲਦਿਆਂ ਉਸਦੀ ਮੌਤ ਹੋ ਹੋਈ ਹੈ ਜਦ ਕਿ ਮ੍ਰਿਤਕ ਦਾ ਪਰਿਵਾਰ ਉਸ ਨਾਲ ਕੁੱਟ ਮਾਰ ਹੋਣ ਅਤੇ ਕਿਸੇ ਤਿੱਖੀ ਚੀਜ਼ ਨਾਲ ਜ਼ਖ਼ਮੀ ਹੋਣ ਦੀ ਗੱਲ ਵੀ ਕਹਿ ਰਿਹਾ ਹੈ। ਪਰ ਨਿਆਇਕ ਜਾਂਚ ਵਿਚ ਸਾਫ ਹੋ ਪਾਏਗਾ ਕਿ ਮ੍ਰਿਤਕ ਦੀ ਮੌਤ ਕਿੰਨਾ ਹਾਲਾਤਾਂ ‘ਚ ਹੋਈ ਹੈ ਤੇ ਹੁਣ ਅਗਲੇਰੀ ਕੀ ਕਾਰਵਾਈ ਕੀਤੀ ਜਾਵੇਗੀ।