ਦਾ ਐਡੀਟਰ ਨਿਊਜ਼, ਆਦਮਪੁਰ —– ਇਟਲੀ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਸ਼ ਗਿਰ (22) ਪੁੱਤਰ ਦਵਿੰਦਰ ਗਿਰ ਵਜੋਂ ਹੋਈ ਹੈ, ਜੋ ਆਦਮਪੁਰ ਦਾ ਰਹਿਣ ਵਾਲਾ ਸੀ।
ਇਸ ਮੰਦਭਾਗੀ ਖ਼ਬਰ ਨਾਲ ਆਦਮਪੁਰ ਵਿਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਹਰਸ਼ ਗਿਰ ਆਦਮਪੁਰ ਦੇ ਸ਼੍ਰੀ ਦੇਵੀ ਮਾਤਾ ਮੰਦਰ ਮੇਨ ਬਾਜ਼ਾਰ ਦੇ ਮੁੱਖ ਪੁਜਾਰੀ ਮਹੰਤ ਨਰਿੰਦਰ ਗਿਰ ਦਾ ਭਤੀਜਾ ਸੀ। ਮਹੰਤ ਨਰਿੰਦਰ ਗਿਰ ਨੇ ਦੱਸਿਆ ਕਿ ਹਰਸ਼ ਗਿਰ ਪਿਛਲੇ 10 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਇਟਲੀ ਦੇ ਫਲੋਰੈਂਸ ਸ਼ਹਿਰ ’ਚ ਰਹਿ ਰਿਹਾ ਸੀ।