ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਭਾਰਤ ਨੇ ਲਗਾਤਾਰ ਦੂਜੀ ਵਾਰ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤਿਆ ਹੈ। ਭਾਰਤੀ ਟੀਮ ਨੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। ਭਾਰਤ ਨੇ 2023 ਵਿੱਚ ਆਯੋਜਿਤ ਪਹਿਲਾ ਟੂਰਨਾਮੈਂਟ ਵੀ ਜਿੱਤਿਆ ਸੀ।
ਐਤਵਾਰ ਨੂੰ ਕੁਆਲਾਲੰਪੁਰ ਵਿੱਚ, ਦੱਖਣੀ ਅਫਰੀਕਾ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿੱਚ 82 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ਵਿੱਚ, ਭਾਰਤੀ ਟੀਮ ਨੇ 11.2 ਓਵਰਾਂ ਵਿੱਚ 1 ਵਿਕਟ ‘ਤੇ 83 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਫਾਈਨਲ ਮੈਚ ‘ਚ ਤ੍ਰਿਸ਼ਾ ਨੇ 33 ਗੇਂਦਾਂ ‘ਤੇ 44 ਦੌੜਾਂ ਦੀ ਪਾਰੀ ਖੇਡੀ। ਉਸਨੇ 3 ਵਿਕਟਾਂ ਵੀ ਲਈਆਂ। ਤ੍ਰਿਸ਼ਾ ਪਲੇਅਰ ਆਫ ਦੀ ਟੂਰਨਾਮੈਂਟ ਰਹੀ । ਉਸਨੇ ਆਪਣਾ ਪੁਰਸਕਾਰ ਆਪਣੇ ਪਿਤਾ ਨੂੰ ਸਮਰਪਿਤ ਕੀਤਾ। ਤ੍ਰਿਸ਼ਾ ਨੇ ਟੂਰਨਾਮੈਂਟ ਵਿੱਚ 309 ਦੌੜਾਂ ਬਣਾਈਆਂ ਅਤੇ 7 ਵਿਕਟਾਂ ਲਈਆਂ। ਉਹ ਟੂਰਨਾਮੈਂਟ ਦੀ ਸਭ ਤੋਂ ਵੱਧ ਸਕੋਰਰ ਵੀ ਸੀ।
ਭਾਰਤੀ ਸਲਾਮੀ ਬੱਲੇਬਾਜ਼ ਜੀ ਤ੍ਰਿਸ਼ਾ 44 ਦੌੜਾਂ ਬਣਾ ਕੇ ਅਜੇਤੂ ਰਹੀ। ਉਸਨੇ ਆਪਣੀ 33 ਗੇਂਦਾਂ ਦੀ ਪਾਰੀ ਵਿੱਚ 8 ਚੌਕੇ ਲਗਾਏ। ਸਾਨਿਕਾ ਚਲਾਕੇ 22 ਗੇਂਦਾਂ ‘ਤੇ 26 ਦੌੜਾਂ ਬਣਾ ਕੇ ਅਜੇਤੂ ਰਹੀ।