ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——- ਯੂਕਰੇਨ ਨੇ ਰੂਸ ਦੇ ਤਾਤਾਰਸਤਾਨ ਦੀ ਰਾਜਧਾਨੀ ਕਾਜ਼ਾਨ ‘ਚ ਦੋ ਇਮਾਰਤਾਂ ‘ਤੇ ਡਰੋਨ ਹਮਲੇ ਕੀਤੇ ਹਨ। ਘਟਨਾ ਦੇ ਤੁਰੰਤ ਬਾਅਦ ਪ੍ਰਭਾਵਿਤ ਰਿਹਾਇਸ਼ੀ ਇਮਾਰਤ ‘ਚੋਂ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਅਜੇ ਤੱਕ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਹਮਲੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਡਰੋਨ ਇਮਾਰਤ ਨਾਲ ਟਕਰਾਉਂਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਕਿ ਜਿਨ੍ਹਾਂ ਇਮਾਰਾਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਵਿੱਚੋਂ ਇਕ ਇਮਾਰਤ ਤਾਂ 37 ਮੰਜ਼ਿਲਾ ਸੀ।
ਇਹ ਹਮਲਾ ਰਾਜਧਾਨੀ ਮਾਸਕੋ ਤੋਂ 720 ਕਿਲੋਮੀਟਰ ਦੂਰ ਕਜ਼ਾਨ ਵਿੱਚ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਯੂਕਰੇਨੀ ਡਰੋਨ ਹਮਲੇ ਤੋਂ ਬਾਅਦ ਰੂਸ ਦੇ ਕਜ਼ਾਨ ਹਵਾਈ ਅੱਡੇ ‘ਤੇ ਹਵਾਈ ਆਵਾਜਾਈ ਰੋਕ ਦਿੱਤੀ ਗਈ ਹੈ। ਰੂਸੀ ਸਮਾਚਾਰ ਏਜੰਸੀ ਟਾਸ ਨੇ 8 ਡਰੋਨ ਹਮਲਿਆਂ ਦਾ ਦਾਅਵਾ ਕੀਤਾ ਹੈ।
ਅਜੇ ਦੋ ਦਿਨ ਪਹਿਲਾਂ ਹੀ ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਸੀ ਕਿ ਉਹ ਯੂਕਰੇਨ ਯੁੱਧ ਰੋਕਣ ਲਈ ਤਿਆਰ ਹਨ। ਇਸ ਦੇ ਲਈ ਉਹ ਟਰੰਪ ਨਾਲ ਗੱਲ ਕਰਨ ਲਈ ਤਿਆਰ ਹਨ। ਪੁਤਿਨ ਨੇ ਕਿਹਾ ਕਿ ਚਾਰ ਸਾਲ ਤੋਂ ਵੱਧ ਸਮੇਂ ਤੋਂ ਉਨ੍ਹਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਹੈ ਪਰ ਜੇਕਰ ਟਰੰਪ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਨਾਲ ਮਿਲਣ ਲਈ ਤਿਆਰ ਹਨ।
11 ਸਤੰਬਰ 2001 ਨੂੰ ਅੱਤਵਾਦੀਆਂ ਨੇ ਇਸ ਤਰੀਕੇ ਨਾਲ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਵਿੱਚ ਜਹਾਜ਼ਾਂ ਨੂੰ ਕ੍ਰੈਸ਼ ਕਰ ਦਿੱਤਾ ਸੀ। ਅੱਤਵਾਦੀਆਂ ਨੇ 4 ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ। ਇਨ੍ਹਾਂ ‘ਚੋਂ 3 ਜਹਾਜ਼ ਇਕ-ਇਕ ਕਰਕੇ ਅਮਰੀਕਾ ਦੀਆਂ 3 ਅਹਿਮ ਇਮਾਰਤਾਂ ਨਾਲ ਟਕਰਾ ਗਏ। ਪਹਿਲਾ ਹਾਦਸਾ ਰਾਤ 8:45 ਵਜੇ ਹੋਇਆ। ਬੋਇੰਗ 767 ਤੇਜ਼ ਰਫਤਾਰ ਨਾਲ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਨਾਲ ਟਕਰਾ ਗਿਆ। 18 ਮਿੰਟ ਬਾਅਦ, ਇੱਕ ਦੂਜਾ ਬੋਇੰਗ 767 ਇਮਾਰਤ ਦੇ ਦੱਖਣੀ ਟਾਵਰ ਨਾਲ ਟਕਰਾ ਗਿਆ ਸੀ।