– ਇੱਕ ਹੋਰ ਟੈਂਕਰ ਧਮਾਕੇ ਤੋਂ ਬਚਿਆ
ਦਾ ਐਡੀਟਰ ਨਿਊਜ਼, ਜੈਪੁਰ —- ਜੈਪੁਰ ਵਿੱਚ ਸ਼ਨੀਵਾਰ ਨੂੰ ਐਲਪੀਜੀ ਟੈਂਕਰ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 14 ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਜੈਪੁਰ ਦੇ ਅਜਮੇਰ ਰੋਡ ‘ਤੇ ਹੋਏ ਹਾਦਸੇ ‘ਚ 5 ਲੋਕ ਮੌਕੇ ‘ਤੇ ਹੀ ਜ਼ਿੰਦਾ ਸੜ ਗਏ। ਇਸ ਦੇ ਨਾਲ ਹੀ ਸਵਾਈ ਮਾਨਸਿੰਘ ਹਸਪਤਾਲ ‘ਚ ਇਲਾਜ ਦੌਰਾਨ 9 ਲੋਕਾਂ ਦੀ ਮੌਤ ਹੋ ਗਈ।
ਦਿੱਲੀ ਪਬਲਿਕ ਸਕੂਲ ਨੇੜੇ ਹੋਏ ਹਾਦਸੇ ਵਿੱਚ ਝੁਲਸ ਗਏ 31 ਲੋਕ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ। ਇਸ ਹਾਦਸੇ ਵਿੱਚ 25 ਲੋਕ 75 ਫੀਸਦੀ ਝੁਲਸ ਗਏ। ਸਵਾਈ ਮਾਨਸਿੰਘ ਹਸਪਤਾਲ ਪਹੁੰਚੀਆਂ ਕਈ ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਦਰਅਸਲ ਸ਼ੁੱਕਰਵਾਰ ਸਵੇਰੇ ਭਾਰਤ ਪੈਟਰੋਲੀਅਮ ਦਾ ਟੈਂਕਰ ਅਜਮੇਰ ਤੋਂ ਜੈਪੁਰ ਵੱਲ ਆ ਰਿਹਾ ਸੀ। ਕਰੀਬ 5.44 ਮਿੰਟ ‘ਤੇ ਟੈਂਕਰ ਨੇ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਯੂ-ਟਰਨ ਲੈ ਲਿਆ। ਇਸ ਦੌਰਾਨ ਜੈਪੁਰ ਤੋਂ ਅਜਮੇਰ ਜਾ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਗੇਲ ਇੰਡੀਆ ਲਿਮਟਿਡ ਦੇ ਡੀਜੀਐਮ (ਅੱਗ ਅਤੇ ਸੁਰੱਖਿਆ) ਸੁਸ਼ਾਂਤ ਕੁਮਾਰ ਸਿੰਘ ਨੇ ਦੱਸਿਆ ਕਿ ਟੱਕਰ ਕਾਰਨ ਟੈਂਕਰ ਦੀਆਂ 5 ਨੋਜ਼ਲਾਂ ਟੁੱਟ ਗਈਆਂ ਅਤੇ 18 ਟਨ (180 ਕੁਇੰਟਲ) ਗੈਸ ਲੀਕ ਹੋ ਗਈ। ਇਸ ਨਾਲ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਪੂਰਾ ਇਲਾਕਾ ਅੱਗ ਦੇ ਗੋਲੇ ‘ਚ ਤਬਦੀਲ ਹੋ ਗਿਆ। ਟੈਂਕਰ ਵਿੱਚ ਧਮਾਕਾ ਹੋਣ ਤੋਂ ਕਰੀਬ 200 ਮੀਟਰ ਦੂਰ ਇੱਕ ਹੋਰ ਟੈਂਕਰ ਐਲਪੀਜੀ ਨਾਲ ਭਰਿਆ ਹੋਇਆ ਸੀ। ਖੁਸ਼ਕਿਸਮਤੀ ਰਹੀ ਕਿ ਇਸ ਨੂੰ ਅੱਗ ਨਹੀਂ ਲੱਗੀ।
ਟੈਂਕਰ ਧਮਾਕੇ ‘ਚ ਮੌਕੇ ‘ਤੇ ਹੀ 5 ਲੋਕ ਜ਼ਿੰਦਾ ਸੜ ਗਏ। ਜਦੋਂ ਕਿ ਸਵਾਈ ਮਾਨਸਿੰਘ ਹਸਪਤਾਲ ‘ਚ ਇਲਾਜ ਦੌਰਾਨ 9 ਝੁਲਸ ਗਏ ਲੋਕਾਂ ਦੀ ਮੌਤ ਹੋ ਗਈ। ਹਸਪਤਾਲ ਦੇ ਬਰਨ ਯੂਨਿਟ ਵਿੱਚ ਅਜੇ ਵੀ 31 ਲੋਕ ਦਾਖ਼ਲ ਹਨ। ਇਨ੍ਹਾਂ ਵਿਚੋਂ 20 ਦੇ ਕਰੀਬ ਲੋਕ 80 ਫੀਸਦੀ ਸੜ ਚੁੱਕੇ ਹਨ। ਹਸਪਤਾਲ ਲਿਆਂਦੀਆਂ ਗਈਆਂ ਕੁਝ ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਕੁੱਲ 7 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।