– ਹਾਦਸੇ ਵਾਲੇ ਦਿਨ ਡਰਾਈਵਰ ਪਹਿਲੀ ਵਾਰ ਚਲਾ ਰਿਹਾ ਸੀ ਬੱਸ
ਦਾ ਐਡੀਟਰ ਨਿਊਜ਼, ਮੁੰਬਈ —— ਮੁੰਬਈ ਦੇ ਕੁਰਲਾ ‘ਚ ਸੋਮਵਾਰ ਰਾਤ ਨੂੰ ਬੈਸਟ ਬੱਸ ਨੇ 30 ਲੋਕਾਂ ਨੂੰ ਕੁਚਲ ਦਿੱਤਾ। ਇਹ ਹਾਦਸਾ ਕੁਰਲਾ ਵੈਸਟ ਰੇਲਵੇ ਸਟੇਸ਼ਨ ਰੋਡ ‘ਤੇ ਅੰਬੇਡਕਰ ਨਗਰ ‘ਚ ਵਾਪਰਿਆ। ਬੱਸ ਕੁਰਲਾ ਸਟੇਸ਼ਨ ਤੋਂ ਅੰਧੇਰੀ ਜਾ ਰਹੀ ਸੀ।
ਇਸ ਹਾਦਸੇ ‘ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। 23 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਸਿਓਂ ਅਤੇ ਕੁਰਲਾ ਭਾਭਾ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਬੈਸਟ ਬੱਸਾਂ BMC ਅਧੀਨ ਚਲਾਈਆਂ ਜਾਂਦੀਆਂ ਹਨ।
ਹੁਣ ਖਬਰ ਸਾਹਮਣੇ ਆਈ ਹੈ ਕਿ ਬੱਸ ਡਰਾਈਵਰ ਸੰਜੇ ਮੋਰੇ ਸੋਮਵਾਰ ਨੂੰ ਪਹਿਲੀ ਵਾਰ ਬੱਸ ਚਲਾ ਰਿਹਾ ਸੀ। ਉਹ 1 ਦਸੰਬਰ ਨੂੰ ਹੀ ਬੈਸਟ ਵਿੱਚ ਕੰਟਰੈਕਟ ਡਰਾਈਵਰ ਵਜੋਂ ਭਰਤੀ ਹੋਇਆ ਸੀ।
ਪੁਲੀਸ ਨੇ ਮੁਲਜ਼ਮ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਦੇਰ ਰਾਤ ਤੋਂ ਹਿਰਾਸਤ ਵਿੱਚ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ ਨੂੰ ਦਬਾ ਦਿੱਤਾ ਸੀ। ਇਸ ਕਾਰਨ ਇਹ ਹਾਦਸਾ ਵਾਪਰ ਗਿਆ।
ਸ਼ਿਵ ਸੈਨਾ ਵਿਧਾਇਕ ਦਾ ਦਾਅਵਾ- ਡਰਾਇਵਰ ਨੇ ਘਬਰਾ ਕੇ ਐਕਸੀਲੇਟਰ ਦਬਾਇਆ
ਸ਼ਿਵ ਸੈਨਾ ਦੇ ਵਿਧਾਇਕ ਦਲੀਪ ਲਾਂਡੇ ਨੇ ਕਿਹਾ, ਕੁਰਲਾ ਸਟੇਸ਼ਨ ਤੋਂ ਨਿਕਲਣ ਵਾਲੀ ਬੱਸ ਦੇ ਬ੍ਰੇਕ ਫੇਲ ਹੋ ਗਏ ਅਤੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ। ਡਰਾਈਵਰ ਘਬਰਾ ਗਿਆ ਅਤੇ ਉਸ ਨੇ ਬ੍ਰੇਕ ਲਗਾਉਣ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ, ਜਿਸ ਨਾਲ ਬੱਸ ਦੀ ਰਫਤਾਰ ਵੱਧ ਗਈ। ਉਹ ਬੱਸ ‘ਤੇ ਕਾਬੂ ਨਾ ਰੱਖ ਸਕਿਆ ਅਤੇ 30-35 ਲੋਕਾਂ ਨੂੰ ਕੁਚਲ ਦਿੱਤਾ। 4 ਲੋਕਾਂ ਦੀ ਮੌਤ, 4 ਦੀ ਹਾਲਤ ਗੰਭੀਰ ਹੈ।