ਦਾ ਐਡੀਟਰ ਨਿਊਜ਼, ਕਸ਼ਮੀਰ ——- ਸੈਂਟ੍ਰਲ ਕਸ਼ਮੀਰ ਦੇ ਸ਼੍ਰੀਨਗਰ ‘ਚ 22 ਦਿਨਾਂ ਬਾਅਦ ਸੋਮਵਾਰ ਰਾਤ ਨੂੰ ਫਿਰ ਤੋਂ ਮੁੱਠਭੇੜ ਸ਼ੁਰੂ ਹੋਈ, ਜੋ ਦੇਰ ਰਾਤ ਤੱਕ ਜਾਰੀ ਰਹੀ। ਅੱਤਵਾਦੀਆਂ ਨੇ ਸਭ ਤੋਂ ਪਹਿਲਾਂ ਸ਼੍ਰੀਨਗਰ ਦੇ ਹਰਵਨ ਜੰਗਲ ‘ਚ ਸੁਰੱਖਿਆ ਬਲਾਂ ਦੀ ਸਰਚ ਪਾਰਟੀ ‘ਤੇ ਗੋਲੀਬਾਰੀ ਕੀਤੀ। ਜਿਵੇਂ ਹੀ ਜਵਾਨ ਸ਼ੱਕੀ ਸਥਾਨ ਦੇ ਨੇੜੇ ਪਹੁੰਚੇ, ਅੱਤਵਾਦੀਆਂ ਨੇ ਉਨ੍ਹਾਂ ‘ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਫੌਜ ਨੇ ਕਿਹਾ ਕਿ 2 ਤੋਂ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ।
ਮੁੱਠਭੇੜ ਸ਼ੁਰੂ ਹੋਣ ਤੋਂ ਬਾਅਦ ਹਰਵਾਨ ਜੰਗਲ ਵਿੱਚ ਮੁਕਾਬਲੇ ਲਈ ਹੋਰ ਜਵਾਨਾਂ ਨੂੰ ਬੁਲਾਇਆ ਗਿਆ। 22 ਦਿਨ ਪਹਿਲਾਂ ਵੀ ਇਸੇ ਜੰਗਲ ‘ਚ ਐਨਕਾਊਂਟਰ ਹੋਇਆ ਸੀ, ਜਦੋਂ ਅੱਤਵਾਦੀ ਭੱਜਣ ‘ਚ ਕਾਮਯਾਬ ਹੋ ਗਏ ਸਨ। ਕਈ ਘੰਟਿਆਂ ਦੀ ਗੋਲੀਬਾਰੀ ਤੋਂ ਬਾਅਦ ਮੁਕਾਬਲਾ ਸਮਾਪਤ ਕਰ ਦਿੱਤਾ ਗਿਆ। 10 ਨਵੰਬਰ ਨੂੰ ਹੋਏ ਮੁਕਾਬਲੇ ‘ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਸੀ।
ਹਰਵਾਨ ਦਾ ਜੰਗਲ ਦੱਖਣੀ ਕਸ਼ਮੀਰ ਦੇ ਪੁਲਵਾਮਾ ਦੇ ਤਰਾਲ ਜੰਗਲ ਨਾਲ ਵੀ ਜੁੜਿਆ ਹੋਇਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਤਵਾਦੀ ਇਸ ਇਲਾਕੇ ਤੋਂ ਹਰਵਨ ਜੰਗਲ ਤੱਕ ਪਹੁੰਚ ਗਏ ਸਨ। 10 ਨਵੰਬਰ ਨੂੰ ਹੋਏ ਮੁਕਾਬਲੇ ‘ਚੋਂ ਅੱਤਵਾਦੀ ਭੱਜਣ ‘ਚ ਕਾਮਯਾਬ ਹੋ ਗਏ ਸਨ। ਕਈ ਘੰਟਿਆਂ ਦੇ ਅਪਰੇਸ਼ਨ ਤੋਂ ਬਾਅਦ ਵੀ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਨਹੀਂ ਲੱਗ ਸਕਿਆ ਸੀ।