– ਇਮਤਿਹਾਨ ‘ਚ ਫੇਲ੍ਹ ਹੋਣ ‘ਤੇ ਗੁੱਸੇ ‘ਚ ਸੀ
ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——– ਚੀਨ ਦੇ ਪੂਰਬੀ ਸ਼ਹਿਰ ਯਿਕਸਿੰਗ ਵਿੱਚ ਸ਼ਨੀਵਾਰ ਨੂੰ ਇੱਕ ਕਾਲਜ ਕੈਂਪਸ ਵਿੱਚ ਇੱਕ ਵਿਦਿਆਰਥੀ ਨੇ ਭੀੜ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 17 ਜ਼ਖਮੀ ਹੋ ਗਏ ਹਨ।
ਇਹ ਘਟਨਾ ਵੂਸ਼ੀ ਵੋਕੇਸ਼ਨਲ ਇੰਸਟੀਚਿਊਟ ਆਫ ਆਰਟਸ ਐਂਡ ਟੈਕਨਾਲੋਜੀ ਵਿੱਚ ਸ਼ਾਮ ਕਰੀਬ 6:30 ਵਜੇ ਵਾਪਰੀ। ਪੁਲਸ ਨੇ ਦੱਸਿਆ ਕਿ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲੀਸ ਅਨੁਸਾਰ ਮੁਲਜ਼ਮ ਨੇ ਹਾਲ ਹੀ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਹਮਲੇ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਉਹ ਪ੍ਰੀਖਿਆ ‘ਚ ਫੇਲ੍ਹ ਹੋਣ, ਡਿਗਰੀ ਨਾ ਮਿਲਣ ਅਤੇ ਇੰਟਰਨਸ਼ਿਪ ਲਈ ਘੱਟ ਤਨਖਾਹ ਤੋਂ ਨਾਖੁਸ਼ ਸੀ। ਮਾਮਲੇ ਦੀ ਜਾਂਚ ਜਾਰੀ ਹੈ।