ਦਾ ਐਡੀਟਰ ਨਿਊਜ਼, ਮੁੰਬਈ ——– ਟੀਮ ਇੰਡੀਆ ਦੇ ਟੈਸਟ ਅਤੇ ਵਨਡੇ ਕਪਤਾਨ ਰੋਹਿਤ ਸ਼ਰਮਾ ਦੂਜੀ ਵਾਰ ਪਿਤਾ ਬਣ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਪਤਨੀ ਰਿਤਿਕਾ ਸਜਦੇਹ ਨੇ 15 ਨਵੰਬਰ ਨੂੰ ਦੇਰ ਰਾਤ ਬੇਟੇ ਨੂੰ ਜਨਮ ਦਿੱਤਾ ਹੈ।
ਰੋਹਿਤ ਨੇ ਆਪਣੇ ਬੱਚੇ ਦੇ ਜਨਮ ਲਈ ਟੀਮ ਇੰਡੀਆ ਤੋਂ ਬ੍ਰੇਕ ਲਿਆ ਸੀ। ਉਹ ਟੀਮ ਨਾਲ ਆਸਟ੍ਰੇਲੀਆ ਵੀ ਨਹੀਂ ਪਹੁੰਚਿਆ। ਹਾਲਾਂਕਿ ਬੇਟੇ ਦੇ ਜਨਮ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਹ 22 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਪਰਥ ਟੈਸਟ ‘ਚ ਖੇਡ ਸਕਦੇ ਹਨ।
ਰੋਹਿਤ ਨੇ 13 ਦਸੰਬਰ 2015 ਨੂੰ ਰਿਤਿਕਾ ਸਜਦੇਹ ਨਾਲ ਵਿਆਹ ਕੀਤਾ ਸੀ। 30 ਦਸੰਬਰ 2018 ਨੂੰ ਰਿਤਿਕਾ ਨੇ ਬੇਟੀ ਸਮਾਇਰਾ ਨੂੰ ਜਨਮ ਦਿੱਤਾ ਸੀ। ਸਮਾਇਰਾ ਹੁਣ 5 ਸਾਲ ਦੀ ਹੋ ਚੁੱਕੀ ਹੈ ਅਤੇ ਉਸ ਨੂੰ ਭਰਾ ਦੀ ਖੁਸ਼ੀ ਵੀ ਮਿਲ ਗਈ ਹੈ।
ਰੋਹਿਤ ਨੇ ਆਪਣੇ ਦੂਜੇ ਬੱਚੇ ਦੇ ਜਨਮ ਲਈ ਹੀ ਕ੍ਰਿਕਟ ਤੋਂ ਬ੍ਰੇਕ ਲਿਆ ਸੀ। ਉਨ੍ਹਾਂ ਨੇ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਹਾ ਸੀ ਕਿ ਉਨ੍ਹਾਂ ਦੇ ਬੱਚੇ ਦੇ ਜਨਮ ਕਾਰਨ ਉਹ ਪਹਿਲੇ ਜਾਂ ਦੂਜੇ ਟੈਸਟ ਤੋਂ ਖੁੰਝ ਸਕਦੇ ਹਨ। ਹੁਣ ਬੇਟੇ ਦੇ ਜਨਮ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਰੋਹਿਤ ਕੁਝ ਦਿਨਾਂ ਬਾਅਦ ਆਸਟ੍ਰੇਲੀਆ ਪਹੁੰਚ ਜਾਵੇਗਾ।