ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——– ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਸੈਂਚੁਰੀਅਨ ‘ਚ ਖੇਡਿਆ ਜਾਵੇਗਾ। ਇਹ ਮੈਚ ਰਾਤ 8:30 ਵਜੇ ਸੁਪਰਸਪੋਰਟ ਪਾਰਕ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ, ਟਾਸ ਰਾਤ 8 ਵਜੇ ਹੋਵੇਗਾ। ਭਾਰਤ 6 ਸਾਲ ਬਾਅਦ ਇੱਥੇ ਟੀ-20 ਮੈਚ ਖੇਡੇਗਾ, 2018 ‘ਚ ਟੀਮ ਘਰੇਲੂ ਟੀਮ ਤੋਂ ਹਾਰ ਗਈ ਸੀ।
4 ਟੀ-20 ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਭਾਰਤ ਨੇ ਪਹਿਲਾ ਮੈਚ 61 ਦੌੜਾਂ ਨਾਲ ਅਤੇ ਦੂਜਾ ਮੈਚ ਦੱਖਣੀ ਅਫਰੀਕਾ ਨੇ 3 ਵਿਕਟਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਆਖਰੀ ਮੈਚ 15 ਨਵੰਬਰ ਨੂੰ ਜੋਹਾਨਸਬਰਗ ‘ਚ ਖੇਡਿਆ ਜਾਵੇਗਾ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤੱਕ 29 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਭਾਰਤ ਨੇ 16 ਅਤੇ ਦੱਖਣੀ ਅਫਰੀਕਾ ਨੇ 12 ਜਿੱਤੇ। ਦੋਵਾਂ ਵਿਚਾਲੇ ਇਕ ਮੈਚ ਵੀ ਬੇ-ਨਤੀਜਾ ਰਿਹਾ। ਦੋਵਾਂ ਵਿਚਾਲੇ ਇਸ ਸਾਲ ਟੀ-20 ਵਿਸ਼ਵ ਕੱਪ ਦਾ ਫਾਈਨਲ ਵੀ ਹੋਇਆ ਸੀ, ਜਿਸ ‘ਚ ਭਾਰਤ ਨੇ ਜਿੱਤ ਦਰਜ ਕੀਤੀ ਸੀ।
ਦੋਵਾਂ ਵਿਚਾਲੇ ਸੈਂਚੁਰੀਅਨ ‘ਚ ਆਖਰੀ ਮੈਚ 2018 ‘ਚ ਹੋਇਆ ਸੀ, ਜਦੋਂ ਘਰੇਲੂ ਟੀਮ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਦੋਵਾਂ ਨੇ ਦੱਖਣੀ ਅਫਰੀਕਾ ‘ਚ 22 ਟੀ-20 ਖੇਡੇ, ਜਿਸ ‘ਚ ਭਾਰਤ ਨੇ 12 ਅਤੇ ਘਰੇਲੂ ਟੀਮ ਨੇ 9 ਜਿੱਤੇ। ਇੱਕ ਮੈਚ ਵੀ ਬੇ-ਨਤੀਜਾ ਰਿਹਾ ਹੈ।